Popular posts from this blog
ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ
ਸੁਸਾਇਟੀ ਮੈਂਬਰਾਂ ਨੇ ਐਡ. ਜਸਪ੍ਰੀਤ ਕੌਰ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਦਸੂਹਾ ਨਵੰਬਰ (ਨਵਦੀਪ ਗੌਤਮ)ਬਲੱਡ ਡੋਨਰ ਸੋਸਾਇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਿਲ ਹਸਪਤਾਲ ਦਸੂਹਾ ਵਿਚ ਇਕ ਐਮਰਜੈਂਸੀ ਕੇਸ ਵਿੱਚ ਬੀ ਪੋਜ਼ੀਟਿਵ ਬਲੱਡ ਦੀ ਜਰੂਰਤ ਕਿਸੇ ਕਿਡਨੀ ਦੇ ਮਰੀਜ਼ ਲਈ ਪਈ। ਜਿਨ੍ਹਾਂ ਦੀ ਡਾਇਲਸਿਸ ਲਈ ਫ਼੍ਰੇਸ਼ ਖੂਨ ਦੀ ਜਰੂਰਤ ਸੀ। ਉਨ੍ਹਾਂ ਦੱਸਿਆ ਕਿ ਸੁਸਾਇਟੀ (ਬਲੱਡ ਡੋਂਨਰ ਸੁਸਾਇਟੀ ਦਸੂਹਾ) ਦੇ ਦੱਸਣ ਤੇ ਐਡਵੋਕੇਟ ਜਸਪ੍ਰੀਤ ਕੌਰ ਆਪਣਾ ਕੰਮ ਛੱਡ ਕੇ ਸਿਵਿਲ ਹਸਪਤਾਲ ਦੇ ਬਲੱਡ ਬੈਂਕ ਪੁੱਜੇ ਅਤੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਉਪਰੰਤ ਐਡਵੋਕੇਟ ਜਸਪ੍ਰੀਤ ਕੌਰ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਤਰ੍ਹਾ ਦੀ ਕੋਈ ਕਮਜੋਰੀ ਨਹੀਂ ਆਉਂਦੀ ਅਤੇ ਸਾਨੂੰ ਸਾਰਿਆਂ ਨੂੰ ਜੋ ਤੰਦਰੁਸਤ ਹਨ ਉਨ੍ਹਾਂ ਨੂੰ ਤਿੰਨ-ਚਾਰ ਮਹੀਨੇ ਦੇ ਅੰਤਰਾਲ ਤੇ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਦੇ ਮੈਂਬਰਾਂ ਨੇ ਐਡਵੋਕੇਟ ਜਸਪ੍ਰੀਤ ਕੌਰ ਦੀ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।
ਦੁਕਾਨਾਂ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼
ਦਸੂਹਾ ਨਵੰਬਰ (ਨਵਦੀਪ ਗੌਤਮ) ਬੀਤੀ 2-3 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਝਿੰਗੜ ਕਲਾਂ ਵਿਖੇ ਚੋਰਾਂ ਵੱਲੋਂ 2 ਦੁਕਾਨਾਂ ਦੇ ਸ਼ਟਰ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਰਡਵੇਅਰ ਸਟੋਰ ਦੇ ਮਾਲਕ ਗੁਰਤੇਜ ਸਿੰਘ ਗਿੱਲ ਅਤੇ ਮੈਡੀਕਲ ਸਟੋਰ ਦੇ ਮਾਲਕ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ 2 ਨਵੰਬਰ ਨੂੰ ਆਪਣੀਆਂ ਦੁਕਾਨਾਂ ਨੂੰ ਤਾਲੇ ਲਗਾ ਕੇ ਗਏ ਸਨ ਤੇ ਜਦੋਂ ਸਵੇਰੇ ਦੁਕਾਨ ਤੇ ਆਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਦੇ ਅੰਦਰ ਦੇਖਿਆ ਤਾਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਤੇ ਪਹਿਲਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਸੂਹਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਤਫਤੀਸ਼ੀ ਅਫਸਰ ਨੇ ਕਿਹਾ ਕਿ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।
Comments
Post a Comment