ਨਿਸ਼ਕਲੰਕ ਭਵਨ ਮੁਕੇਰੀਆਂ ਵਿਖੇ ਬਾਬਾ ਬੋਹੜ ਨੂੰ ਮਹੰਤ ਸੋਹਣ ਲਾਲ ਅਸ਼ੀਰਵਾਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

 https://youtube.com/c/Gnewsupdate

https://youtu.be/-9YzD1lNp-Y


 ਦਸੂਹਾ 20 ਜਨਵਰੀ ( ਨਵਦੀਪ ਗੌਤਮ) ਨਿਸ਼ਕਲੰਕ ਭਵਨ ਮੁਕੇਰੀਆਂ ਵਿਖੇ ਮਹੰਤ ਵਾਵਾ ਲਛਮਣ ਦਾਸ ਅਤੇ ਮਹੰਤ ਸੋਹਣ ਲਾਲ ਜੀ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਇਕ ਧਾਰਮਿਕ ਸਮਾਗਮ ਨਿਸ਼ਕਲੰਕ ਭਵਨ ਦੇ ਮੁੱਖ ਸੇਵਾਦਾਰ ਮਹੰਤ ਸੁਨੀਲ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸਵੇਰੇ ਦਰਬਾਰ ਤੇ ਜੋਤ ਜਗਾਈ ਗਈ ਅਤੇ ਪੂਜਾ ਅਰਚਨਾ ਤੋਂ ਬਾਅਦ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਮੌਕੇ ਤੇ ਵਿਸ਼ੇਸ ਤੌਰ ਤੇ ਬਾਬਾ ਬੋਹੜ ਨੇ ਮਹੰਤ ਸੋਹਣ ਲਾਲ ਅਸ਼ੀਰਵਾਦ ਪੁਰਸਕਾਰ ਨਾਲ ਐੱਨ.ਆਰ.ਆਈ ਭੈਣ ਸੰਵੇਦਨਾ ਖੋਸਲਾ, ਮੁੱਖ ਸੇਵਾਦਾਰ ਮਹੰਤ ਸੁਨੀਲ ਕੁਮਾਰ, ਵਿੱਦਿਆ ਸਾਗਰ ,ਹੈਡ ਮਿਸਟਰੈਸ ਸੀਮਾ ਭੱਟੀ, ਸੰਜੇ ਖੋਸਲਾ, ਕਮਲ ਖੋਸਲਾ, ਬੀਬੀ ਨਿਰਮਲਾ ਦੇਵੀ, ਬਲਵਿੰਦਰ ਸਿੰਘ ਬਿੰਦਾ, ਸਾਜਨ ਖੋਸਲਾ, ਮਹਿੰਦਰ ਪਾਲ ਸੋਨੀ ਦੁਬਾਰਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਹੰਤ ਸੁਨੀਲ ਕੁਮਾਰ ਨੇ ਦੱਸਿਆ ਕਿ 12 ਫ਼ਰਵਰੀ ਨੂੰ ਨਿਸ਼ਕਲੰਕ ਭਵਨ ਮੁਕੇਰੀਆਂ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਤ ਮਹਾਂਪੁਰਸ਼ਾਂ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ ।

Comments

Post a Comment

Popular posts from this blog

ਵੱਡੀ ਖਬਰ- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ

ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ

ਦੁਕਾਨਾਂ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼