ਵਰ੍ਹੇਗੰਢ ਮੁਬਾਰਕ Get link Facebook X Pinterest Email Other Apps January 21, 2021 ਪਰਮਿੰਦਰ ਸਿੰਘ ਅਤੇ ਜਤਿੰਦਰ ਕੌਰ ਜੋ ਆਪਣੇ ਵਿਆਹ ਦੀ 29ਵੀਂ ਵਰੇਗੰਢ 25 ਜਨਵਰੀ ਨੂੰ ਮਨਾਉਣ ਜਾ ਰਹੇ ਹਨ । GNEWSUPDATE ਦੀ ਪੂਰੀ ਟੀਮ ਵੱਲੋਂ ਇਸ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ Get link Facebook X Pinterest Email Other Apps Comments
ਵੱਡੀ ਖਬਰ- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ September 28, 2021 ਚੰਡੀਗੜ੍ਹ (ਬਿਉਰੋ,ਗੌਤਮ )ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਦੇਸ਼ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਅਸਤੀਫੇ ਦੇਣ ਦਾ ਦੌਰ ਲਗਾਤਾਰ ਵਧ ਰਿਹਾ ਹੈ। ਹੁਣ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਅਸਤੀਫਾ ਦੇ ਦਿੱਤਾ ਹੈ। Read more
ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ November 10, 2022 ਸੁਸਾਇਟੀ ਮੈਂਬਰਾਂ ਨੇ ਐਡ. ਜਸਪ੍ਰੀਤ ਕੌਰ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਦਸੂਹਾ ਨਵੰਬਰ (ਨਵਦੀਪ ਗੌਤਮ)ਬਲੱਡ ਡੋਨਰ ਸੋਸਾਇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਿਲ ਹਸਪਤਾਲ ਦਸੂਹਾ ਵਿਚ ਇਕ ਐਮਰਜੈਂਸੀ ਕੇਸ ਵਿੱਚ ਬੀ ਪੋਜ਼ੀਟਿਵ ਬਲੱਡ ਦੀ ਜਰੂਰਤ ਕਿਸੇ ਕਿਡਨੀ ਦੇ ਮਰੀਜ਼ ਲਈ ਪਈ। ਜਿਨ੍ਹਾਂ ਦੀ ਡਾਇਲਸਿਸ ਲਈ ਫ਼੍ਰੇਸ਼ ਖੂਨ ਦੀ ਜਰੂਰਤ ਸੀ। ਉਨ੍ਹਾਂ ਦੱਸਿਆ ਕਿ ਸੁਸਾਇਟੀ (ਬਲੱਡ ਡੋਂਨਰ ਸੁਸਾਇਟੀ ਦਸੂਹਾ) ਦੇ ਦੱਸਣ ਤੇ ਐਡਵੋਕੇਟ ਜਸਪ੍ਰੀਤ ਕੌਰ ਆਪਣਾ ਕੰਮ ਛੱਡ ਕੇ ਸਿਵਿਲ ਹਸਪਤਾਲ ਦੇ ਬਲੱਡ ਬੈਂਕ ਪੁੱਜੇ ਅਤੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਉਪਰੰਤ ਐਡਵੋਕੇਟ ਜਸਪ੍ਰੀਤ ਕੌਰ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਤਰ੍ਹਾ ਦੀ ਕੋਈ ਕਮਜੋਰੀ ਨਹੀਂ ਆਉਂਦੀ ਅਤੇ ਸਾਨੂੰ ਸਾਰਿਆਂ ਨੂੰ ਜੋ ਤੰਦਰੁਸਤ ਹਨ ਉਨ੍ਹਾਂ ਨੂੰ ਤਿੰਨ-ਚਾਰ ਮਹੀਨੇ ਦੇ ਅੰਤਰਾਲ ਤੇ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਦੇ ਮੈਂਬਰਾਂ ਨੇ ਐਡਵੋਕੇਟ ਜਸਪ੍ਰੀਤ ਕੌਰ ਦੀ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। Read more
ਦੁਕਾਨਾਂ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ November 03, 2022 ਦਸੂਹਾ ਨਵੰਬਰ (ਨਵਦੀਪ ਗੌਤਮ) ਬੀਤੀ 2-3 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਝਿੰਗੜ ਕਲਾਂ ਵਿਖੇ ਚੋਰਾਂ ਵੱਲੋਂ 2 ਦੁਕਾਨਾਂ ਦੇ ਸ਼ਟਰ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਰਡਵੇਅਰ ਸਟੋਰ ਦੇ ਮਾਲਕ ਗੁਰਤੇਜ ਸਿੰਘ ਗਿੱਲ ਅਤੇ ਮੈਡੀਕਲ ਸਟੋਰ ਦੇ ਮਾਲਕ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ 2 ਨਵੰਬਰ ਨੂੰ ਆਪਣੀਆਂ ਦੁਕਾਨਾਂ ਨੂੰ ਤਾਲੇ ਲਗਾ ਕੇ ਗਏ ਸਨ ਤੇ ਜਦੋਂ ਸਵੇਰੇ ਦੁਕਾਨ ਤੇ ਆਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਦੇ ਅੰਦਰ ਦੇਖਿਆ ਤਾਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਤੇ ਪਹਿਲਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਸੂਹਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਤਫਤੀਸ਼ੀ ਅਫਸਰ ਨੇ ਕਿਹਾ ਕਿ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। Read more
Comments
Post a Comment