ਰਾਸ਼ਟਰੀ ਪੰਛੀ ਮੋਰ ਭੇਦਭਰੀ ਹਾਲਤ 'ਚ ਮ੍ਰਿਤਕ ਮਿਲਿਆ
ਦਸੂਹਾ 27 ਜਨਵਰੀ (ਨਵਦੀਪ ਗੌਤਮ ) : ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਸੁਮਲਾਂ ਦੇ ਸ਼ਮਸ਼ਾਨਘਾਟ ਦੇ ਲਾਗੇ ਬਾਬਾ ਫੱਤੂ ਫਕੀਰ ਦੀ ਦਰਗਾਹ ਤੇ ਭੇਦਭਰੀ ਹਾਲਤ ਵਿਚ ਰਾਸ਼ਟਰੀ ਪੰਛੀ ਮੋਰ ਮ੍ਰਿਤਕ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ। ਪਤਰਕਾਰਾਂ ਨੂੰ ਸੁਚਨਾ ਮਿਲਣ ਤੇ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਰਾਮਦਾਸ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਤੁਰੰਤ ਚੌਂਕੀ ਇੰਚਾਰਜ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਤੇ ਬਲਾਕ ਅਫਸਰ ਸੁਨੀਲ ਸੋਨੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਮੋਰ ਨੂੰ ਕਬਜੇ ਵਿੱਚ ਲੈ ਲਿਆ ਹੈ। ਇਸ ਮੌਕੇ ਹਵਲਦਾਰ ਮਨਵੀਰ ਸਿੰਘ, ਕੇਵਲ ਸਿੰਘ ਜਤਿੰਦਰ ਸਿੰਘ, ਜਸਕਰਨ ਸਿੰਘ ਸਹੋਤਾ, ਸਹਾਫਤ ਬਿਮਲਾ ਦੇਵੀ ਤੇ ਦਸੌਂਧੀ ਲਾਲ ਹਾਜਰ ਸਨ।
Comments
Post a Comment