ਜਲੰਧਰ ’ਚ ਵੱਡਾ ਹਾਦਸਾ, ਧੁੰਦ ’ਚ ਹਾਈਵੇ ’ਤੇ ਟਕਰਾਏ 17 ਵਾਹਨ, ਮੋਟਰਸਾਈਕਲ ਸਵਾਰ ਦੀ ਮੌਤ
ਜਲੰਧਰ, 11 ਫਰਵਰੀ, (ਨਵਦੀਪ ਗੌਤਮ )- ਇੱਥੇ ਪਿੰਡ ਖੈਰਾ ਦੇ ਕੋਲ ਸਵੇੇਰੇ 10 ਵਜੇ ਧੁੰਦ ’ਚ ਵੱਡਾ ਹਾਦਸਾ ਹੋ ਗਿਆ। ਹਾਈਵੇ ’ਤੇ ਇਕ ਤੋਂ ਬਾਅਦ ਇਕ 17 ਵਾਹਨ ਇਕ-ਦੂਜੇ ਨਾਲ ਟਕਰਾਅ ਗਏ। ਇਸ ’ਚ ਕਾਰ, ਛੋਟਾ ਹਾਥੀ ਤੇ ਟਰੱਕ ਸ਼ਾਮਲ ਹਨ। ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਚਾਰ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਦੀ ਹਾਲਤ ਗੰਭੀਰ ਹੈ। ਘਟਨਾ ਗੋਰਾਇਆ ਤੇ ਫਿਲੌਰ ਵਿਚਕਾਰ ਹੋਈ ਹੈ। ਫ਼ਿਲਹਾਲ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਮਰਨ ਵਾਲਿਆਂ ਦੀ ਅਜੇ ਤਕ ਕੋਈ ਪਛਾਣ ਨਹੀਂ ਹੋਈ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਸਿਵਿਲ ਹਸਪਤਾਲ ਫਿਲੌਰ ’ਚ ਰੱਖਿਆ ਗਿਆ ਹੈ। ਥਾਣਾ ਫਿਲੌਰ ਦੇ ਏਐੱਨਆਈ ਰਾਜ ਕੁਮਾਰ ਨੇ ਦੱਸਿਆ ਕਿ ਸਥਾਨਿਕ ਵੇਰਕਾ ਬਾਰ ਦੇ ਕੋਲ ਇਕ ਟਿਪਰ ਅੱਗੇ ਜਾ ਰਹੇ ਦੋ ਟਿਪਰਾਂ ’ਚ ਟਕਰਾਅ ਹੋ ਗਿਆ। ਇਸ ਤੋਂ ਬਾਅਦ ਛੋਟਾ ਹਾਥੀ ਅੱਗੇ ਜਾ ਰਹੀ ਕਾਰ ਨਾਲ ਟਕਰਾਅ ਗਿਆ। ਫਿਰ ਇਕ ਤੋਂ ਬਾਅਦ 17 ਵਾਹਨਾਂ ਨਾਲ ਟਕਰਾਅ ਗਏ। ਸੀਐੱਮਸੀ ਲੁਧਿਆਣਾ ਦੇ ਮੈਡੀਕਲ ਸਟੂਡੈਂਟ ਖੁਸ਼ਵਿੰਦਰ ਰਾਜ ਨੇ ਦੱਸਿਆ ਕਿ ਉਹ ਪੇਪਰ ਦੇਣ ਜਾ ਰਹੇ ਸੀ। ਰਸਤੇ ’ਚ ਉਨ੍ਹਾਂ ਦੀ ਕਾਰ ਨਾਲ ਛੋਟਾ ਹਾਥੀ ਟਕਰਾਅ ਗਿਆ। ਇਸ ਦੌਰਾਨ ਪਿੰਡ ਖੈਰਾ ਤੋਂ ਫਿਲੌਰ ਤਕ ਕਈ ਟੈਂਪੂ ਟ੍ਰੈਵਲ, ਟਰੱਕ ਤੇ ਹੋਰ ਵਾਹਨ ਇਕ-ਦੂਸਰੇ ਨਾਲ ਟਕਰਾਅ ਗਏ।
Comments
Post a Comment