ਮਜ਼ਦੂਰ ਆਗੂ ਨੌਦੀਪ ਕੌਰ ਦੀ ਬਿਨਾਂ ਸ਼ਰਤ ਰਿਹਾਈ ਲਈ ਪੂਰੇ ਪੰਜਾਬ 'ਚ ਖੱਟੜ ਤੇ ਮੋਦੀ ਦੀਆਂ ਅਰਥੀਆਂ ਸਾੜ ਮੁਜ਼ਾਹਰੇ ਕੀਤੇ
ਨੋਦੀਪ ਕੋਰ ਨੂੰ ਗਿਰਫ਼ਤਾਰ ਕਰਨਾ ਦੇਸ ਦੀ ਜਮਹੂਰੀਅਤ ਤੇ ਧੱਬਾ -ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ
ਦਸੂਹਾ 12ਫਰਵਰੀ(ਨਵਦੀਪ ਗੌਤਮ)ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਭਾਜਪਾ ਦੀ ਹਰਿਆਣਾ ਸਰਕਾਰ ਖ਼ਿਲਾਫ਼ 12 ਜਨਵਰੀ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਆਗੂ ਨੌਦੀਪ ਨੂੰ ਬਿਨਾ ਸ਼ਰਤ ਰਿਹਾ ਕਰਨ ਦੀ ਮੰਗ ਲਈ ਪੰਜਾਬ ਦੇ ਜਿਲ੍ਹਾ ਮਾਨਸਾ,ਬਠਿੰਡਾ,ਬਰਨਾਲਾ,ਸੰਗਰੂਰ,ਫਿਰੋਜਪੁਰ,ਫਰੀਦਕੋਟ,ਮੋਗਾ,ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡਾਂ ਅੰਦਰ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਅਰਥੀਆਂ ਸਾੜੀਆਂ ਗਈਆ। ਇਸ ਤਹਿਤ ਦਸੂਹਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਸੀਖਾਂ ਖੋਸਲਾ ਦੀ ਸਾਂਝੀ ਪ੍ਰਧਾਨਗੀ ਹੇਠ ਨੌਦੀਪ ਕੋਰ ਦੀ ਰਿਹਾਈ ਨੂੰ ਲੈ ਕਿ ਹਾਜੀਪੁਰ ਚੋੰਕ ਤੋਂ ਲੈ ਕੇ ਐਸ.ਡੀ. ਐਮ. ਚੋਂਕ ਤੱਕ ਰੋਸ ਮਾਰਚ ਕੀਤਾ ਗਿਆ ਤੇ ਮੋਦੀ ਸਰਕਾਰ ਅਤੇ ਖਟੜਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਇਹ ਮੰਗ ਕੀਤੀ ਗਈ ਕਿ ਮਜ਼ਦੂਰ ਅਤੇ ਗਰੀਬ ਪਰਿਵਾਰ ਦੀ ਲੜਕੀ ਨੂੰ ਫੌਰੀ ਰਿਹਾਅ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਨੋਦੀਪ ਕੋਰ ਨੂੰ ਗਿਰਫ਼ਤਾਰ ਕਰਨਾ ਦੇਸ ਦੀ ਜਮਹੂਰੀਅਤ ਤੇ ਧੱਬਾ ਹੈ। ਅਸੀਂ ਇਸ ਤਰ੍ਹਾਂ ਦੀਆਂ ਗਿਰਫ਼ਤਾਰੀਆਂ ਦਾ ਸਖਤ ਵਿਰੋਧ ਕਰਦੇ ਹਾਂ।ਨੋਦੀਪ ਦਾ ਸਿਰਫ ਇਹ ਹੀ ਗੁਨਾਹ ਸੀ ਕਿ ਉਸ ਨੇ ਕਿਸਾਨੀ ਦਿੱਲੀ ਮੋਰਚੇ ਵਿਚ ਇਕਜੁੱਟਤਾ ਦਿਖਾਈ। ਜਿਸ ਕਰਕੇ ਖੱਟੜ ਸਰਕਾਰ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਕੇ ਉਸ ਤੇ ਬੇਤਹਾਸ਼ਾ ਜਿਸਮਾਨੀ ਅਤੇ ਦਿਮਾਗੀ ਤੌਰ ਤੇ ਜਬਰ ਕੀਤਾ, ਆਗੂਆਂ ਕਿਹਾ ਕਿ ਨੋਦੀਪ ਕੋਰ ਨੂੰ ਗੈਰ-ਕਾਨੂੰਨੀ ਤੋਰ ਤੇ ਹੀਰਾਸਤ ਵਿਚ ਰੱਖਣ ਦਾ ਖੱਟੜ ਸਰਕਾਰ ਘੱਟੋ-ਘੱਟ 10 ਲੱਖ ਮੁਆਵਜ਼ਾ ਦੇਵੇ ਅਤੇ ਨੌਦੀਪ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ, ਨਹੀਂ ਤਾਂ ਮਜ਼ਦੂਰ ਮੁਕਤੀ ਮੋਰਚਾ ਵਲੋ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸ਼ਨ ਵਿਚ ਲਗਭਗ 22,23ਪਿਡਾ ਦੀਆਂ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਸਿੰਘ ਬੇਰਸਾ,ਬੁਰਾ ਪਿੰਡ ਛਾਗਲਾ,ਸ਼ੈਲੀ ਸ਼ਰਮਾ,ਵਿੱਕੀ ਖੋਸਲਾ,ਗੀਤਾਂ ਨਿਰਮਲ, ਆਦਿ ਹਾਜ਼ਰ ਸਨ।
Comments
Post a Comment