ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ, ਵਾਪਰਿਆ ਹਾਦਸਾ, ਹੋਏ ਜ਼ਖ਼ਮੀ
ਟਾਂਡਾ ਉੜਮੁੜ (ਨਵਦੀਪ ਗੌਤਮ ): ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਜਾ ਰਹੇ ਕਾਰ ਸਵਾਰ ਲੋਕ ਹਾਈਵੇ ‘ਤੇ ਨੂਰ ਢਾਬਾ ਕੁਰਾਲਾ ਨਜ਼ਦੀਕ ਸਵੇਰੇ ਤੜਕੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ‘ਚ ਉਕਤ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ।
ਇਸ ਟੱਕਰ ‘ਚ ਅਰਮਿੰਦਰ ਪੁੱਤਰ ਕਾਹੀ ਰਾਮ ਵਾਸੀ ਪਟਨਾ, ਰੁਪੇਸ਼ ਪੁੱਤਰ ਨਰਾਇਣ ਝਾਰਖੰਡ, ਸ਼ਾਮ ਪੁੱਤਰ ਸ਼ੰਕਰ ਪ੍ਰਸਾਦ ਵਾਸੀ ਦਿੱਲੀ, ਪ੍ਰਦੁਮਨ ਪੁੱਤਰ ਆਸ਼ੂਤੋਸ਼ ਵਾਸੀ ਝਾਰਖੰਡ ਜਖ਼ਮੀ ਹੋ ਗਏ ਜਦਕਿ ਅਸਾਮ ਵਾਸੀ ਕੁੜੀ ਦੇ ਮਾਮੂਲੀ ਸੱਟਾਂ ਲੱਗ ਗਈਆਂ। ਹਾਦਸੇ ‘ਚ ਹੋਏ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ‘ਤੇ ਪੁੱਜੇ ਥਾਣੇਦਾਰ ਪਰਮਿੰਦਰ ਸਿੰਘ ਦੀ ਟੀਮ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
Comments
Post a Comment