ਨਸ਼ੀਲੇ ਪਦਾਰਥਾਂ ਵਾਲਾ ਚੜਿਆ ਪੁਲਿਸ ਅੜਿੱਕੇ
ਜਲੰਧਰ/ਦਸੂਹਾ (ਨਵਦੀਪ ਗੌਤਮ ) ਥਾਣਾ ਨੰਬਰ ਸੱਤ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ ਇੱਕ ਨੂੰ ਲਿਆ ਹਿਰਾਸਤ ਵਿੱਚ । ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਮੁਖ਼ਬਰ ਦੀ ਇਤਲਾਹ ਤੇ ਐੱਸ.ਆਈ ਕਮਲਜੀਤ ਸਿੰਘ ਨੇ ਪੈਦਲ ਜਾ ਰਹੀ ਹੈ ਵਰਣ ਧਵਨ ਵਾਸੀ ਕਿਲਾ ਮੁਹੱਲਾ ਨਜ਼ਦੀਕ ਮਾਈ ਹੀਰਾ ਗੇਟ ਦੀ ਤਲਾਸ਼ੀ ਲੈਣ ਤੇ ਦੀ ਸੱਜੀ ਜੇਬ ਚੋਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚ ਖੁੱਲ੍ਹੀਆਂ ਗੋਲੀਆਂ ਬਰਾਮਦ ਹੋਈਆਂ । ਐੱਸ.ਆਈ ਕਮਲਜੀਤ ਸਿੰਘ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ।
ਰੋਜ਼ਾਨਾ ਖ਼ਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ
Comments
Post a Comment