ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪ੍ਰਧਾਨ ਮੰਤਰੀ , ਕੇਂਦਰੀ ਮੰਤਰੀ ਤੇ ਸੂਬੇ ਦੇ ਮੰਤਰੀ ਦੇ ਨਾਮ ਭੇਜੇ ਮੰਗ ਪੱਤਰ
ਪੰਚਾਇਤ ਅਫ਼ਸਰ ਐੱਸ.ਈ.ਪੀ.ਓ. ਸ: ਦਲਜੀਤ ਸਿੰਘ ਦਸੂਹਾ ਨੂੰ ਦਿੱਤਾ ਮੰਗ ਪੱਤਰ
ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ
ਦਸੂਹਾ 31 ਮਈ (ਨਵਦੀਪ ਗੌਤਮ ) ਅੱਜ ਮਿਤੀ 31 ਮਈ ਨੂੰ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਦਸੂਹਾ ਦੀ ਪ੍ਰਧਾਨ ਜਸਵੀਰ ਕੌਰ ਪੰਧੇਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਵਿਭਾਗ ਨਾਲ ਸਬੰਧਿਤ ਕੇਂਦਰੀ ਮੰਤਰੀ ਅਤੇ ਸੂਬੇ ਦੇ ਮੰਤਰੀ ਦੇ ਨਾਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ ਗਏ । ਇਹ ਮੰਗ ਪੱਤਰ ਪੰਚਾਇਤ ਅਫ਼ਸਰ ਐੱਸ.ਈ.ਪੀ.ਓ. ਸ: ਦਲਜੀਤ ਸਿੰਘ ਦਸੂਹਾ ਨੂੰ ਦਿੱਤਾ ਗਿਆ । ਇਸ ਤੋਂ ਪਹਿਲਾਂ ਕਰੋਨਾ ਯੋਧਿਆਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਫਰੰਟ ਲਾਈਨ ਵਰਕਰ ਦੇ ਤੌਰ ਤੇ ਕੰਮ ਕਰਨ ਲਈ 50 ਲੱਖ ਰੁਪਏ ਬੀਮੇ ਵਜੋਂ ਦਿੱਤੇ ਜਾਣ । ਕਿਉਂਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਇਸ ਮਹਾਂਮਾਰੀ ਦੌਰਾਨ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਉਹਨਾਂ ਮੰਗ ਕੀਤੀ ਕਿ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜ਼ਾ ਦਿੱਤਾ ਜਾਵੇ । ਸੇਵਾ ਮੁਕਤੀ ਸਮੇਂ ਪੈਨਸ਼ਨਰੀ ਅਤੇ ਹੋਰ ਬਣਦੇ ਲਾਭ ਦਿੱਤੇ ਜਾਣ । ਐਨ.ਜੀ.ਓ. ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਮੁੱਖ ਵਿਭਾਗ ਵਿੱਚ ਲਿਆਂਦਾ ਜਾਵੇ । ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੇ ਦਾ ਦਰਜ਼ਾ ਦਿੱਤਾ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਜਾਣ । ਇਸ ਮੌਕੇ ਬਲਵਿੰਦਰ ਕੌਰ ਲਗਾਣਾ,ਨਰਿੰਦਰ ਕੋਰ, ਕੁਲਵੰਤ ਕੌਰ ਆਦਿ ਆਗੂ ਮੌਜੂਦ ਸਨ ।
Comments
Post a Comment