ਕਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾ ਖੂਨਦਾਨ ਜਰੂਰ ਕਰੋ- ਬਬਲੂ ਪਰਮਿੰਦਰ
ਦਸੂਹਾ ਮਈ (ਨਵਦੀਪ ਗੌਤਮ ) ਮਿਤੀ 03 ਮਈ ਦਿਨ ਸੋਮਵਾਰ ਨੂੰ ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ 96ਵਾਂ ਖੂਨਦਾਨ ਕੈਂਪ ਸਿਵਲ ਹਸਪਤਾਲ ਦਸੂਹਾ ਵਿਖੇ ਲਗਾਇਆ ਗਿਆ। ਜਿਸ ਵਿਚ 41 ਯੁਨਿਟ ਬਲੱਡ ਇਕੱਠਾ ਕੀਤਾ ਗਿਆ। ਇਸ ਕੈਂਪ ਵਿਚ ਕਰਮਵੀਰ ਸਿੰਘ ਘੁੰਮਣ,ਨਿਰਮਲ ਸਿੰਘ (ਇੰਟਰਨੈਸ਼ਨਲ ਰੈਸਲਰ) ਅਤੇ ਹੈਪੀ ਮੀਆਂ ਦਾ ਪਿੰਡ ,ਮੰਗਜੀਤ ਸਿੰਘ ਗੰਭੋਵਾਲ ਵਿਸ਼ੇਸ਼ ਤੌਰ ਤੇ ਪੁਜੇ ।
ਇਸ ਕੈਂਪ ਵਿਚ ਨੌਜਵਾਨਾਂ ਵਲੋਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਬਲੱਡ ਬੈਂਕਾਂ 'ਚ ਚੱਲ ਰਹੀ ਕਮੀਂ ਨੂੰ ਦੂਰ ਕੀਤਾ ਜਾ ਸਕੇ। ਇਸ ਕੈਂਪ ਵਿਚ ਸਰਵੇ ਭਵੰਤੂ ਸੁਖੇਣ ਸੰਗਠਣ ਅਮਰੋਹ ਦੇ ਨਰੇਸ਼ ਕੁਮਾਰ ਆਪਣੇ ਸਾਥੀਆਂ ਅਤੇ ਮਾਂ ਕਾਮਾਕਸ਼ੀ ਵੈਲਫੇਅਰ ਸੁਸਾਇਟੀ ਕਮਾਹੀਦੇਵੀ ਦੇ ਠਾਕੁਰ ਸ਼ੇਰ ਸਿੰਘ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਖੂਨਦਾਨ ਕਰਨ ਪੁਜੇ। ਇਸ ਮੌਕੇ ਤੇ ਪਰਮਿੰਦਰ ਸਿੰਘ ਨੇ ਆਏ ਹੋਏ ਸਾਰੇ ਡੋਨਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਚੇਅਰਮੈਨ ਬਜਿੰਦਰ ਕੁਮਾਰ ਪੁਸ਼ਪਿੰਦਰ ਸਿੰਘ, ਪ੍ਰੀਤ ਗੁਰੂ, ਜਸਪਾਲ ਮਸੀਤੀ, ਬਲਜਿੰਦਰ ਲਾਲੀਆ,ਮੁਨੀਸ਼ ਚੌਧਰੀ,ਲਾਡੀ,ਸਿਮਰਨ ਸੰਧੂ,ਹਨੀ ਨਿੰਜਾ, ਵਿਨੇ, ਕਾਰਤਿਕ ਕਾਲੀਆ, ਕਨਵ ਰਲਹਨ,ਹਰਵਿੰਦਰ,ਨਵਦੀਪ ਗੌਤਮ ਆਦਿ ਮੌਜੂਦ ਸਨ।
Comments
Post a Comment