ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜਿਆ- ਜਸਕਰਨ ਸਿੰਘ ਭੂਸ਼ਾਂ
ਹਰ ਰੋਜ਼ ਖਬਰਾਂ ਦੇਖਣ ਲਈ ਇਸ ਯੂਟਿਊਬ ਚੈਨਲ ਸਬਸਕ੍ਰਾਈਬ ਕਰ https://youtube.com/c/Gnewsupdate
ਦਸੂਹਾ ਜੂਨ (ਨਵਦੀਪ ਗੌਤਮ ) ਪਿਛਲੇ ਤਕਰੀਬਨ 6 ਮਹੀਨੇ ਤੋਂ ਲਗਾਤਾਰ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਅਦੇ ਕਰਕੇ ਆਮ ਜਨਤਾ ਬਹੁਤ ਹੀ ਪਰੇਸ਼ਾਨ ਹੋ ਚੁੱਕੀ ਹੈ, ਅੈਨੀ ਮਹਿੰਗਾਈ ਵਿਚ ਇਨ੍ਹਾਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਲਾਧੋ ਰੇ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਭੂਸ਼ਾਂ ਦੇ ਮੁਖ ਸੇਵਾਦਾਰ ਜਸਕਰਨ ਸਿੰਘ ਭੂਸ਼ਾ ਨੇ ਕੀਤਾ ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਥੋੜ੍ਹੇ ਸਮੇਂ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ,ਮਜ਼ਦੂਰ ,ਵਪਾਰੀ ਅਤੇ ਹਰ ਵਰਗ ਤੇ ਬਹੁਤ ਵੱਡਾ ਮਹਿੰਗਾਈ ਦਾ ਬੋਝ ਪੈ ਰਿਹਾ ਹੈ, ਪਰ ਮੌਕੇ ਦੀਆਂ ਸਰਕਾਰਾਂ ਇਸ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਨਾਕਾਮਯਾਬ ਸਾਬਤ ਹੋ ਰਹੀਆਂ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਿਆ ਜਾਵੇ ਅਤੇ ਵਧੀਆਂ ਹੋਈਆਂ ਕੀਮਤਾਂ ਨੂੰ ਘਟਾਇਆ ਜਾਵੇ।
Comments
Post a Comment