ਬਲੱਡ ਡੋਨਰ ਸੁਸਾਇਟੀ ਦਸੂਹਾ ਵਲੋਂ ਸਿਵਲ ਹਸਪਤਾਲ ਦਸੂਹਾ ਨੂੰ ਦੋ ਹਵਾ ਵਾਲੇ ਗੱਦੇ ਦਿੱਤੇ
ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ https://youtube.com/c/Gnewsupdate
ਦਸੂਹਾ ਜੂਨ (ਨਵਦੀਪ ਗੌਤਮ ) ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸਿਵਲ ਹਸਪਤਾਲ ਦਸੂਹਾ ਵਿੱਚ ਮੈਡੀਕਲ/ਕਰੋਨਾ ਵਾਰਡ ਲਈ 2 ਹਵਾ ਵਾਲੇ ਗੱਦੇ ਲੈ ਕੇ ਦਿੱਤੇ ਗਏ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਸਿਵਲ ਹਸਪਤਾਲ ਵਿੱਚ ਇੱਕ ਦੋ ਮਰੀਜ ਇਸ ਤਰ੍ਹਾਂ ਦੇ ਹਨ ਜੋ ਕਾਫ਼ੀ ਦਿਨਾਂ ਤੋਂ ਦਾਖਲ ਹਨ ਜੋ ਕਿ ਜਿਆਦਾ ਗਰਮੀ ਹੋਣ ਕਾਰਣ ਉਨ੍ਹਾਂ ਦੀ ਪਿੱਠ ਤੇ ਬੈਡ ਸੌਰ ਹੋ ਜਾਣ ਦਾ ਖਤਰਾ ਸੀ। ਜਦੋਂ ਇਹ ਗੱਲ ਸੁਸਾਇਟੀ ਨੂੰ ਪਤਾ ਲੱਗੀ ਤਾਂ ਸੁਸਾਇਟੀ ਦੇ ਡੋਨਰ ਵੀਰ ਮਨਵਿੰਦਰ ਸਿੰਘ (ਐਮ.ਪੀ) ਯੂ.ਐਸ.ਏ ਨੇ 2 ਗੱਦਿਆਂ ਦੀ ਸੇਵਾ ਕਰ ਦਿੱਤੀ। ਸੁਸਾਇਟੀ ਪ੍ਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਹਰ ਸਮੇਂ ਜਰੂਰਤਮੰਦਾਂ ਦੀ ਮਦਦ ਲਈ ਤਿਆਰ ਹੈ, ਸੁਸਾਇਟੀ ਵਲੋਂ ਰਾਸ਼ਨ ਸੇਵਾ, ਮਰੀਜ਼ਾਂ ਦੇ ਇਲਾਜ ਦੀ ਸੇਵਾ, ਖੂਨਦਾਨ ਦੀ ਸੇਵਾ ਅਤੇ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ। ਉਨ੍ਹਾਂ ਨੇ ਇਸ ਸੇਵਾ ਲਈ ਐਸ.ਐਮ.ਓ. ਡਾ.ਦਵਿੰਦਰ ਪੁਰੀ ਅਤੇ ਡਾ.ਕੁਲਵਿੰਦਰ ਐਮ. ਡੀ. ਮੈਡੀਸਨ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਐਮ.ਓ. ਡਾ. ਦਵਿੰਦਰ ਪੁਰੀ, ਡਾ.ਕੁਲਵਿੰਦਰ, ਡਾ.ਕਪਿਲ ਡੋਗਰਾ, ਫਾਰਮਾਸਿਸਟ ਵਰਿੰਦਰ ਸਿੰਘ, ਲੈਬ ਇੰਚਾਰਜ ਡੈਨੀਅਲ ਤੋਂ ਇਲਾਵਾ ਪਰਮਿੰਦਰ ਸਿੰਘ, ਪੁਸ਼ਪਿੰਦਰ ਸੱਗਰਾਂ, ਮੁਨੀਸ਼ ਚੌਧਰੀ ਅਤੇ ਪ੍ਰੀਤ ਗੁਰੂ ਮੌਜੂਦ ਸਨ।
Comments
Post a Comment