ਬੇਟ ਏਰੀਏ 'ਚ ਰਾਤ ਦੇ ਸਮੇਂ ਬਿਜਲੀ ਦੇ ਕੱਟ ਤੋਂ ਪਿੰਡਾਂ ਦੇ ਲੋਕ ਪਰੇਸ਼ਾਨਦਸੂਹਾ ਜੂਨ (ਨਵਦੀਪ ਗੌਤਮ )
ਦਸੂਹਾ ਜੂਨ (ਨਵਦੀਪ ਗੌਤਮ )ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਪਹਿਲਾਂ ਹੀ ਕਾਫੀ ਪਰੇਸ਼ਾਨ ਹਨ ਤੇ ਦੂਸਰੇ ਪਾਸੇ ਰਾਤ ਦੇ ਸਮੇਂ ਹਰ ਰੋਜ਼ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਰਾਤ ਇਕ ਘੰਟੇ ਦਾ ਕੱਟ ਰੋਜ਼ ਲਗਾਇਆ ਜਾ ਰਿਹਾ ਹੈ ਜੋ ਪਿੰਡਾਂ ਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਮੇਂ ਝੋਨਾ ਲਵਾਈ ਦਾ ਸੀਜ਼ਨ ਜ਼ੋਰਾਂ ਤੇ ਚੱਲ ਰਿਹਾ ਹੈ ਕਿਸਾਨ, ਮਜ਼ਦੂਰ ਆਦਿ ਪੂਰਾ ਦਿਨ ਹੱਡ ਤੋੜਵੀਂ ਮਿਹਨਤ ਕਰਦੇ ਹਨ ਤੇ ਜਦੋਂ ਰਾਤ ਨੂੰ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਤਾਂ ਬਿਜਲੀ ਮਹਿਕਮੇ ਵੱਲੋਂ ਸੋਣ ਦੇ ਟਾਈਮ ਹੀ ਕੱਟ ਲਗਾ ਦਿੱਤਾ ਜਾਂਦਾ ਹੈ ਬਿਜਲੀ ਕਦੋਂ ਆਵੇਗੀ ਪਤਾ ਨਹੀਂ ਹੁੰਦਾ ਪਾਵਰਕਾਮ ਵੱਲੋਂ ਇਸ ਤਰ੍ਹਾਂ ਦੇ ਲਗਾਏ ਜਾ ਰਹੇ ਬਿਜਲੀ ਕੱਟ ਤੋਂ ਹਰੇਕ ਪਿੰਡ ਵਾਸੀ ਪ੍ਰੇਸ਼ਾਨ ਹੈ ਲੋਕਾਂ ਦੀ ਮਹਿਕਮੇ ਤੋਂ ਜ਼ੋਰਦਾਰ ਮੰਗ ਹੈ ਕਿ ਰਾਤ ਦੇ ਸਮੇਂ ਦਾ ਕੱਟ ਬੰਦ ਕੀਤਾ ਜਾਵੇ।
Comments
Post a Comment