ਸੁਖਦੀਪ ਸਿੰਘ ਰੂਪਰਾ (ਸਿੰਪੀ) ਨੇ ਵਧਾਇਆ ਪਿੰਡ ਝਿੰਗੜ ਕਲਾਂ ਦਾ ਮਾਣ 

 ਮਿਹਨਤ ਨਾਲ ਹਰ ਇੱਕ ਨੂੰ ਸਫ਼ਲਤਾ ਮਿਲਦੀ ਹੈ - ਸੁਰਜੀਤ ਸਿੰਘ ਰੂਪਰਾ 

ਸੁਖਦੀਪ ਸਿੰਘ ਰੂਪਰਾ (ਸਿੰਪੀ)

 ਦਸੂਹਾ 14 ਜੁਲਾਈ (ਨਵਦੀਪ ਗੌਤਮ) ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਦਾ ਝੰਡਾ ਗੱਡਦੇ ਹਨ। ਇਸ ਕਹਾਵਤ ਨੂੰ ਸੱਚ ਕੀਤਾ ਹੈ ਪਿੰਡ ਝਿੰਗੜ ਕਲਾਂ ਦੇ ਜੰਮਪਲ ਸੁਖਦੀਪ ਸਿੰਘ ਰੂਪਰਾ (ਸਿੰਪੀ) ਨੇ, ਜਿਨ੍ਹਾਂ ਦੇ ਪਿਤਾ ਮਾਸਟਰ ਸੁਰਜੀਤ ਸਿੰਘ ਰੂਪਰਾ ਅਤੇ ਮਾਤਾ ਸ੍ਰੀਮਤੀ ਬਲਜੀਤ ਕੌਰ ਰੂਪਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ COVID-19 COMPLIANCE OFFICER ਦੇ ਅਹੁੱਦੇ ਤੇ ਲੱਗ ਗਿਆ ਹੈ। ਜਿਸਦਾ ਕਿ ਉਹਨਾਂ ਨੂੰ ਬਹੁਤ ਮਾਣ ਹੈ। ਸੁਖਦੀਪ ਨੇ 2018 ਵਿੱਚ 10+2 ਪਾਸ ਕੀਤੀ ਅਤੇ JEE MAIN ਦਾ ਟੈਸਟ ਬਗੈਰ ਕਿਸੇ ਕੋਚਿੰਗ ਤੋ ਪਾਸ ਕਰਕੇ ਥਾਪਰ ਯੂਨੀਵਰਸਿਟੀ ਪਟਿਆਲਾ ਕੰਪਿਊਟਰ ਇੰਜੀਨੀਅਰਿੰਗ ਦਾ ਕੋਰਸ ਸ਼ੁਰੂ ਕਰ ਦਿੱਤਾ ਸੀ । ਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਉਸ ਦੇ ਅੰਦਰ ਉਛਾਲੇ ਮਾਰ ਰਹੀ ਸੀ। ਫਿਰ ਆਈਲਟਸ ਦਾ ਟੈਸਟ ਪਾਸ ਕਰਕੇ ਉਹ ਇੱਥੇ ਹੀ ਪੜ੍ਹਾਈ ਛੱਡਕੇ ਕੈਨੇਡਾ ਪੜ੍ਹਨ ਚਲਾ ਗਿਆ। ਜਿਵੇਂ ਹੀ ਜੂਨ 2021 ਦੇ ਵਿਚ ਉਸ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਨੇ COMPLIANCE OFFICER ਅਫ਼ਸਰ ਦੀ ਨੌਕਰੀ ਮਿਲ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਪੜ੍ਹਾਈ ਦੇ ਨਾਲ-ਨਾਲ COMPLIANCE OFFICER ਦੀ ਵੀ ਪੜ੍ਹਾਈ ਕਰਦਾ ਰਿਹਾ ਅਤੇ ਟੈਸਟ ਪਾਸ ਕਰਦਾ ਰਿਹਾ ।ਸੁਖਦੀਪ ਸਿੰਘ ਦੇ COMPLIANCE OFFICER ਬਣਨ 'ਤੇ ਪਿੰਡ ਝਿੰਗੜ ਕਲਾਂ ਦੇ ਸਮੂਹ ਵਾਸੀ ਨਿਵਾਸੀਆਂ ਨੂੰ ਇਸ ਪੁੱਤਰ ਤੇ ਮਾਣ ਹੈ । ਇਸ ਮੌਕੇ ਸੁਖਦੀਪ ਸਿੰਘ ਨੂੰ ਉਸ ਦੇ ਦਾਦਾ ਸਰਦਾਰ ਜੋਗਿੰਦਰ ਸਿੰਘ ਰੂਪਰਾ, ਸਰਪੰਚ ਗੁਰਚਰਨ ਸਿੰਘ ਸਾਹਿਬ ਸਿੰਘ ਸਾਬੀ, ਕੁਲਦੀਪ ਸਿੰਘ ਕੈਨੇਡਾ, ਕੁਲਵੰਤ ਸਿੰਘ ਕੈਨੇਡਾ ,ਉਸ ਦੇ ਛੋਟੇ ਭਰਾ ਗੁਰਸਿਮਰਨ ਸਿੰਘ ਰੂਪਰਾ ਅਤੇ ਸਮੂਹ ਪਿੰਡ ਵਾਸੀਆਂ ਨੇ ਉਸ ਦੀ ਇਸ ਪ੍ਰਾਪਤੀ ਦੀਆਂ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Comments

Popular posts from this blog

ਵੱਡੀ ਖਬਰ- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ

ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ

ਦੁਕਾਨਾਂ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼