ਭਾਜਪਾ ਮੰਡਲ ਦਸੂਹਾ ਦੇ ਰੁਪਿੰਦਰ ਸਿੰਘ ਨਵੇਂ ਮੰਡਲ ਪ੍ਰਧਾਨ ਨਿਯੁਕਤ
ਦਸੂਹਾ ਸਤੰਬਰ (ਨਵਦੀਪ ਗੌਤਮ) ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਜਿਲ੍ਹਾ ਦਫ਼ਤਰ ਮੁਕੇਰੀਆਂ ਵਿਖੇ ਮੀਟਿੰਗ ਕੀਤੀ ਗਈ।ਇਸ ਮੌਕੇ ਜਿਲ੍ਹਾ ਪ੍ਰਭਾਰੀ ਵਿਪਨ ਮਹਾਜਨ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਰੁਪਿੰਦਰ ਸਿੰਘ ਨੂੰ ਮੰਡਲ ਦਸੂਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੋਕੇ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਅਤੇ ਜ਼ਿਲ੍ਹਾ ਪ੍ਰਭਾਰੀ ਵਿਪਨ ਮਹਾਜਨ ਨੇ ਉਨ੍ਹਾਂ ਨੂੰ ਸਰੋਪਾ ਪਾ ਕੀਤਾ ਸਨਮਾਨਿਤ ।ਵਿਪਨ ਮਹਾਜਨ ਤੇ ਮਨਹਾਸ ਨੇ ਕਿਹਾ ਕਿ ਮਿਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰਾ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ ਉਨ੍ਹਾਂ ਕਿਹਾ ਕੇ ਰੁਪਿੰਦਰ ਸਿੰਘ ਦੇ ਮੰਡਲ ਪ੍ਰਧਾਨ ਬਣਨ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ। ਇਸ ਮੌਕੇ ਮਨਹਾਸ ਨੇ ਕਿਹਾ ਕੇ ਸ਼੍ਰੀ ਕੁੰਦਨ ਲਾਲ ਨੂੰ ਵੀ ਜਿਲ੍ਹਾ ਭਾਜਪਾ ਵਿੱਚ ਸਕੱਤਰ ਬਣਾਇਆ ਜਾਂਦਾ ਹੈ ਵਿਪਨ ਮਹਾਜਨ ਨੇ ਕਿਹਾ ਕੇ ਮਿਹਨਤੀ ਵਰਕਰਾਂ ਨੂੰ ਜੁੰਮੇਵਾਰੀਆਂ ਦੇ ਕੇ ਪਾਰਟੀ ਵਿੱਚ ਮਾਨ ਸਮਾਨ ਕੀਤਾ ਜਾ ਰਿਹਾ।ਉਨ੍ਹਾਂ ਆਉਣ ਵਾਲੇ ਸਮੇਂ ਦੌਰਾਨ ਹੋਰ ਜੁੰਮੇਵਾਰੀਆਂ ਦੇਣ ਦੀ ਗੱਲ ਵੀ ਆਖੀ।ਇਸ ਮੌਕੇ ਨਵ ਨਿਯੁਕਤ ਮੰਡਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਨਵ ਨਿਯੁਕਤ ਮੰਡਲ ਪ੍ਰਧਾਨ ਰੁਪਿੰਦਰ ਸਿੰਘ ਨੂੰ ਜਲਦੀ ਹੀ ਮੰਡਲ ਦੀ ਨਵੀਂ ਟੀਮ ਬਣਾਉਣ ਦੇ ਅਧਿਕਾਰ ਦਿੱਤੇ ਗਏ।ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਅਜੈ ਕੌਸ਼ਲ ਸੇਠੁ,ਜਿਲ੍ਹਾ ਉਪ ਪ੍ਰਧਾਨ ਸੰਗਰਾਮ ਸਿੰਘ,ਕੈਪਟਨ ਕਰਨ ਸਿੰਘ,ਅਮ੍ਰਿਤ ਧਨੋਆ ਯੁਵਾ ਆਗੂ,ਨੀਰਜ ਜੈਨ,ਵਿੱਕੀ ਅਰੋੜਾ,ਸਰਦਾਰ ਗੁਰਨਾਮ ਸਿੰਘ,ਜਤਿਨ,ਰਾਹੁਲ ਆਦਿ ਭਾਜਪਾ ਵਰਕਰ ਹਾਜਰ ਸਨ।
Comments
Post a Comment