ਨਵਯੁੱਗ ਯੂਥ ਸੇਵਾ ਸੁਸਾਇਟੀ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

 


         ਦਸੂਹਾ ਸਤੰਬਰ (ਨਵਦੀਪ ਗੌਤਮ )ਅੱਜ ਨਵਯੁੱਗ ਯੂਥ ਸੇਵਾ ਸੁਸਾਇਟੀ ਵੱਲੋਂ ਅਮੀਰ ਚੰਦ ਸ਼ਰਮਾ ਵਾਈਸ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ  ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਅਮੀਰ ਚੰਦ ਸ਼ਰਮਾ ਨੇ ਕਿਹਾ ਕਿ  ਸਰਦਾਰ ਭਗਤ ਸਿੰਘ ਸਦਾ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਅਤੇ ਹਮੇਸ਼ਾ ਨੌਜਵਾਨ ਵਰਗ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਦੇਸ਼ ਦੀ ਆਨ ਸ਼ਾਨ ਦੀ ਰਾਖੀ ਕਰਦਾ ਰਹੇਗਾ । ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਸੁਮੇਸ਼ ਸੰਗਰ ਚੇਅਰਮੈਨ, ਸੁਖਵੀਰ ਕੌਰ ਪ੍ਰਧਾਨ ਲੇਡੀਜ਼ ਵਿੰਗ ਹੁਸ਼ਿਆਰਪੁਰ, ਪ੍ਰਭਜੋਤ ਕੌਰ ਵਾਈਸ ਪ੍ਰਧਾਨ ਲੇਡੀਜ਼ ਵਿੰਗ, ਪ੍ਰਦੀਪ ਕਟੋਚ ਪ੍ਰਧਾਨ ਰਾਜਪੂਤ ਸਭਾ, ਕਲਿਆਣ, ਪ੍ਰਦੀਪ ਸ਼ਰਮਾ ਪ੍ਰਧਾਨ ਪਰਸ਼ੂਰਾਮ ਸੈਨਾ, ਢਿੱਲੋਂ ਕਾਲਾ ਮੰਜ, ਬੌਬੀ ਕਸ਼ਿਅਪ, ਵਰਿੰਦਰ ਕੁਮਾਰ ਮਾਨੀ, ਡਾ. ਗਣੇਸ਼ ਧਨੋਆ ਆਦਿ ਹਾਜ਼ਰ ਸਨ।

Comments

Popular posts from this blog

ਵੱਡੀ ਖਬਰ- ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ

ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ

ਦੁਕਾਨਾਂ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼