ਫਾਇਰ ਸਟੇਸ਼ਨ ਦਸੂਹਾ ਦੇ ਕਰਮਚਾਰੀਆਂ ਨੇ 50 ਫੁੱਟ ਦੀ ਉਚਾਈ ਤੇ ਫਸੇ ਬਾਜ਼ ਦੀ ਬਚਾਈ ਜਾਨ
ਕਈ ਘੰਟੇ ਲਟਕਿਆ ਰਿਹਾ ਦਰੱਖ਼ਤ ਨਾਲ
ਫਾਇਰ ਸਟੇਸ਼ਨ ਦਸੂਹਾ ਦੇ ਕਰਮਚਾਰੀਆਂ ਨੇ 50 ਫੁੱਟ ਦੀ ਉਚਾਈ ਤੇ ਫਸੇ ਬਾਜ਼ ਦੀ ਬਚਾਈ ਜਾਨ
GNEWSUPDATE
ਦਸੂਹਾ ਫਰਵਰੀ (ਨਵਦੀਪ ਗੌਤਮ )ਦਸੂਹਾ ਦੇ ਪਿੰਡ ਓਡਰਾ ਵਿਖੇ ਇੱਕ 50 ਫੁੱਟ ਦੀ ਉਚਾਈ ਦੇ ਦਰੱਖਤ ਤੇ ਚਾਈਨਾ ਡੋਰ ਦੀ ਲਪੇਟ' ਚ ਆ ਕੇ ਇਕ ਬਾਜ਼ ਫਸ ਗਿਆ। ਜਿਸ ਨੂੰ ਪਿੰਡ ਵਾਸੀਆਂ ਨੇ ਦੇਖਿਆ ਤੇ ਇਸ ਦੀ ਸੂਚਨਾ ਦਸੂਹਾ ਵਿਖੇ ਫਾਇਰ ਸਟੇਸ਼ਨ ਦੇ ਕਰਮਚਾਰੀਆਂ ਨੂੰ ਦਿੱਤੀ। ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਉਸ ਬਾਜ਼ ਨੂੰ ਦਰੱਖਤ ਤੋਂ ਬੜੀ ਜੱਦੋ ਜਹਿਦ ਬਾਅਦ ਉਤਾਰਿਆ।ਕਰਮਚਾਰੀਆਂ ਮੁਤਾਬਕ ਬਾਜ਼ ਕਾਫ਼ੀ ਜ਼ਖ਼ਮੀ ਸੀ। ਜਿਸ ਨੂੰ ਵੈਟਰਨਰੀ ਹੌਸਪਿਟਲ ਦਸੂਹਾ ਵਿਖੇ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਕਰਵਾਇਆ ਗਿਆ। ਫਾਇਰ ਸਟੇਸ਼ਨ ਦੇ ਕਰਮਚਾਰੀਆਂ ਨੇ ਦੱਸਿਆ ਕਿ ਹੁਣ ਉਸ ਦੀ ਹਾਲਤ ਹੁਣ ਠੀਕ ਹੈ ਤੇ ਉਸ ਨੂੰ ਠੀਕ ਹੋਣ ਤੋਂ ਬਾਅਦ ਆਜ਼ਾਦ ਕਰ ਦਿੱਤਾ ਜਾਵੇਗਾ।
Comments
Post a Comment