ਬਲੱਡ ਡੋਨਰ ਸੋਸਾਇਟੀ ਦਸੂਹਾ ਵੱਲੋਂ ਸਾਲਾਨਾ ਕੈਂਪ 6 ਮਾਰਚ ਨੂੰ
ਦਸੂਹਾ ਫ਼ਰਵਰੀ (ਨਵਦੀਪ ਗੌਤਮ ) ਬਲੱਡ ਡੋਨੋਰ ਵੈਲਫੇਅਰ ਸੋਸਾਇਟੀ ਦਸੂਹਾ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 115ਵਾਂ ਵਿਸ਼ਾਲ ਮੈਗਾ ਖੂਨਦਾਨ ਕੈਂਪ ਅਤੇ 5ਵਾਂ ਸਾਲਾਨਾ ਸਨਮਾਨ ਸਮਾਰੋਹ 6 ਮਾਰਚ 2022 ਦਿਨ ਐਤਵਾਰ ਨੂੰ ਆਰਮੀ ਗਰਾਊਂਡ ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੋਸਾਇਟੀ ਮੈਂਬਰਾਂ ਨੇ ਸਾਂਝੇ ਤੌਰ ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਖੂਨਦਾਨ ਦੇ ਖੇਤਰ 'ਚ ਸੇਵਾ ਕਰਨ ਵਾਲੀਆਂ ਸੰਸਥਾਵਾਂ (ਪੰਜਾਬ, ਹਿਮਾਚਲ, ਹਰਿਆਣਾ) ਨੂੰ ਸਾਡੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਕੈਂਪ ਦੇ ਮੁੱਖ ਮਹਿਮਾਨ ਮੁਕੇਸ਼ ਰੰਜਨ ਐਮ. ਡੀ. (ਐੱਮ. ਆਰ. ਸੀ. ਗਰੁੱਪ) ਹੋਣਗੇ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਖੂਨਦਾਨ ਦੇ ਕੈਂਪ ਵਿੱਚ ਪੁੱਜਣ ਅਤੇ ਖੂਨਦਾਨ ਕਰਨ ਤਾਂ ਜੋ ਬਲੱਡ ਬੈਂਕਾਂ ਵਿਚ ਚੱਲ ਰਹੀ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।
Comments
Post a Comment