Big News : ਊਨਾ 'ਚ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 6 ਔਰਤਾਂ ਜ਼ਿੰਦਾ ਸੜੀਆਂ, 20 ਤੋਂ ਵੱਧ ਜ਼ਖ਼ਮੀ, ਪੁਲਿਸ ਤੇ ਫਾਇਰ ਬ੍ਰਿਗੇਡ ਮੌਕੇ 'ਤੇ ਤਾਇਨਾਤ
ਊਨਾ ਫ਼ਰਵਰੀ (ਜੀ.ਨਿਊਜ.ਅਪਡੇਟ)ਜ਼ਿਲ੍ਹਾ ਊਨਾ ਦੇ ਟਾਹਲੀਵਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਊਨਾ-ਬਰੇਲੀ ਸਥਿਤ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਹੈ। ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗਣ ਕਾਰਨ ਛੇ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਟਾਕਾ ਉਦਯੋਗ ਵਿੱਚ ਅੱਗ ਲੱਗਣ ਕਾਰਨ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹਾਦਸੇ 'ਚ 45 ਸਾਲਾ ਅਕਤਰੀ ਦੇਵੀ ਪਤਨੀ ਅਨਵਰ ਅਤੇ 18 ਸਾਲਾ ਅਨਮਤਾ ਪੁੱਤਰੀ ਅਨਵਰ ਵਾਸੀ ਪਿੰਡ ਬਿਲਾਸਪੁਰ ਜ਼ਿਲਾ ਰਾਮਪੁਰ ਉੱਤਰ ਪ੍ਰਦੇਸ਼ ਦੀ ਮੌਤ ਹੋ ਗਈ ਹੈ। ਦੋਵੇਂ ਮਾਂ-ਧੀ ਸਨ ਅਤੇ ਫੈਕਟਰੀ ਵਿੱਚ ਇਕੱਠੇ ਕੰਮ ਕਰਦੇ ਸਨ।
Comments
Post a Comment