ਉਮੀਦਵਾਰ ਰਘੂਨਾਥ ਰਾਣਾ ਦੀ ਚੋਣ ਮੁਹਿੰਮ ਸਿਖਰਾਂ ਤੇ :ਵਿਵੇਕ ਰਿੰਕਾ
ਦਸੂਹਾ ਫਰਵਰੀ (ਨਵਦੀਪ ਗੌਤਮ )ਵਿਧਾਨ ਸਭਾ ਹਲਕਾ ਦਸੂਹਾ ਤੋਂ 2022 ਦੀਆਂ ਚੋਣਾਂ ਸਬੰਧੀ ਭਾਜਪਾ ਦੇ ਉਮੀਦਵਾਰ ਰਘੂਨਾਥ ਰਾਣਾ ਦੀ ਚੋਣ ਮੁਹਿੰਮ ਸਿਖਰਾਂ ਤੇ ਚਲ ਰਹੀ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਭਾਰੀ ਸੰਖਿਆ 'ਚ ਲੋਕ ਜੁੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਘੁਨਾਥ ਸਿੰਘ ਰਾਣਾ ਦੀ ਚੋਣ ਮੁਹਿੰਮ ਵਿਚ ਕੰਮ ਕਰ ਰਹੇ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਭਾਰੀ ਯੂਥ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਕਲਚਰਲ ਸੈੱਲ ਵਿਵੇਕ ਸਿੰਘ ਰਿੰਕਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵੱਖ ਵੱਖ ਪਿੰਡਾਂ 'ਚ ਤੇ ਵੱਖ ਵੱਖ ਵਾਰਡਾਂ ਵਿੱਚ ਚੋਣ ਮੁਹਿੰਮ ਦੌਰਾਨ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਪਿੰਡਾਂ 'ਚ ਮਿਲ ਰਹੇ ਅਥਾਹ ਪ੍ਰੇਮ ਲਈ ਅਤੇ ਸਮਰਥਨ ਲਈ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਰਾਣਾ ਦੇ ਹੱਕ 'ਚ ਪ੍ਰਚਾਰ ਕਰਦੇ ਸਮੇਂ ਵੱਖ-ਵੱਖ ਖੇਤਰਾਂ ਵਿੱਚ ਮਿਲਦੇ ਹੋਏ ਲੋਕਾਂ ਦਾ ਸਮਰਥਨ ਹਾਸਿਲ ਕੀਤਾ।
Comments
Post a Comment