ਨਵਯੁੱਗ ਯੂਥ ਸੇਵਾ ਸੁਸਾਇਟੀ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ
110 ਦੇ ਕਰੀਬ ਮਰੀਜ਼ਾਂ ਦਾ ਹੋਇਆ ਫਰੀ ਚੈੱਕਅੱਪ ਤੇ ਮੁਫ਼ਤ ਦਿੱਤੀਆਂ ਦਵਾਈਆਂ
ਮੁਕੇਰੀਆਂ ਫ਼ਰਵਰੀ (ਨਵਦੀਪ ਗੌਤਮ )ਬੀਤੀ 18 ਫਰਵਰੀ ਨੂੰ ਨਵਯੁੱਗ ਯੂਥ ਸੇਵਾ ਸੋਸਾਇਟੀ ਵੱਲੋਂ ਪਿੰਡ ਫਤੂਆਲ ਨਜ਼ਦੀਕ ਮੁਕੇਰੀਆਂ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਡੋਗਰਾ ਹਸਪਤਾਲ ਮੁਕੇਰੀਆਂ ਤੋਂ ਸ਼ੂਗਰ ਅਤੇ ਥਾਈਰਾਈਡ ਦੇ ਰੋਗਾਂ ਦੇ ਮਾਹਿਰ ਡਾ. ਪ੍ਰਭਾਸ ਚੰਦਰ ਵਰਮਾ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੋਮਨਾਥ ਮਹੇ ਨੇ ਤਕਰੀਬਨ 110 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸੰਸਥਾ ਵੱਲੋਂ ਮਰੀਜ਼ਾਂ ਨੂੰ ਫ਼੍ਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਡੋਗਰਾ ਹਸਪਤਾਲ ਦੇ ਸੰਚਾਲਕ ਕੁਲਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਸੰਸਥਾ ਸਾਨੂੰ ਸੇਵਾ ਲਈ ਕਹੇਗੀ ਡੋਗਰਾ ਹਸਪਤਾਲ ਦੇ ਡਾਕਟਰ ਸਹਿਬਾਨ ਸੇਵਾ ਕਰਦੇ ਰਹਿਣਗੇ। ਇਸ ਮੌਕੇ ਤੇ ਪੰਜਾਬ ਵਾਈਸ ਪ੍ਰਧਾਨ ਅਮੀਰ ਸ਼ਰਮਾ ਨੇ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਹੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ ਉਹਨਾਂ ਕਿਹਾ ਕਿ ਸੇਵਾ ਸੋਸਾਇਟੀ ਦੇ ਮੈਂਬਰ ਅਪਣੀ ਕਮਾਈ ਦਾ ਦਸਵੰਧ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨ ਲਈ ਵਰਤਦੇ ਹਨ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ, ਲੇਡੀਜ਼ ਵਿੰਗ ਦੀ ਪ੍ਰਧਾਨ ਡਾ. ਸੁਖਬੀਰ ਕੌਰ, ਡਾਕਟਰ ਬਹਾਦਰ ਸਿੰਘ, ਸੁਰਜੀਤ ਸਿੰਘ ਗੁਰਦਾਸਪੁਰ, ਵਾਈਸ ਚੇਅਰਮੈਨ ਸੁਮੇਸ਼ ਸੰਗਰਨੂੰ ਵਧੀਆ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡੋਗਰਾ ਹਸਪਤਾਲ ਦੇ ਡਾਕਟਰ ਸਹਿਬਾਨਾਂ ਨੂੰ ਵੀ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ । ਇਸ ਮੌਕੇ ਤੇ ਪ੍ਰਸ਼ੋਤਮ ਸ਼ਰਮਾ, ਰਾਜੇਸ਼ ਕੁਮਾਰ, ਪ੍ਰਦੀਪ ਸ਼ਰਮਾ,ਪਾਲੀ ਆਦਿ ਮੈਂਬਰ ਹਾਜ਼ਰ ਸਨ।
Comments
Post a Comment