ਗਿੱਲ ਫਿਲਿੰਗ ਸਟੇਸ਼ਨ ਤੇ ਮੁਫਤ ਨਾਈਟ੍ਰੋਜਨ ਗੈਸ ਦੀ ਸਹੂਲਤ
ਦੀਪ ਗਗਨ ਸਿੰਘ ਹਨੀ ਗਿੱਲ ਨੇ ਕੀਤਾ ਉਦਘਾਟਨ
ਦਸੂਹਾ ਫ਼ਰਵਰੀ (ਨਵਦੀਪ ਗੌਤਮ ) ਦਸੂਹਾ ਵਿਖੇ ਗਿੱਲ ਫਿਲਿੰਗ ਸਟੇਸ਼ਨ ਤੇ ਦਸੂਹਾ ਵਾਸੀਆਂ ਲਈ ਨਾਈਟ੍ਰੋਜਨ ਗੈਸ (ਠੰਢੀ ਹਵਾ) ਦਾ ਉਦਘਾਟਨ ਸ. ਦੀਪਗਗਨ ਸਿੰਘ ਹਨੀ ਗਿੱਲ ਨੇ ਕੀਤਾ। ਉਦਘਾਟਨ ਕਰਦੇ ਮੌਕੇ ਸਰਦਾਰ ਦੀਪਗਗਨ ਸਿੰਘ ਹਨੀ ਗਿੱਲ ਨੇ ਦੱਸਿਆ ਕਿ ਨਾਈਟ੍ਰੋਜਨ ਗੈਸ ਗਰਮੀਆਂ ਵਿਚ ਟਾਇਰਾਂ ਨੂੰ ਠੰਢਾ ਰੱਖਦੀ ਹੈ ਤੇ ਇਸ ਨੂੰ ਭਰਵਾਉਣ ਨਾਲ ਗੱਡੀਆਂ ਦੇ ਟਾਇਰ ਘੱਟ ਫੜਦੇ ਹਨ ਅਤੇ ਘੱਟ ਪੈਂਚਰ ਹੁੰਦੇ ਹਨ। ਇਸ ਮੌਕੇ ਗਿੱਲ ਟਾਇਰ ਪੁਆਇੰਟ ਦੇ ਮੈਨੇਜਰ ਰਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹਵਾ ਭਰਨ ਦੀ 24 ਘੰਟੇ ਫ੍ਰੀ ਸਹੂਲਤ ਦਿੱਤੀ ਜਾਵੇਗੀ।ਇਸ ਉਦਘਾਟਨ ਮੌਕੇ ਸੁਨੀਲ ਕੁਮਾਰ, ਸੁਸ਼ੀਲ ਕੁਮਾਰ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
Comments
Post a Comment