ਰਘੁਨਾਥ ਸਿੰਘ ਰਾਣਾ ਨੂੰ ਦਸੂਹਾ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿਤਾਵਾਂਗੇ-ਰਵੀ,ਸ਼ੁਭ ਸਰੋਚ,ਰਿੰਕ
ਪਿੰਡਾਂ ‘ਚ ਡੋਰ-ਟੂ-ਡੋਰ ਮੁਹਿਮ ਲਗਾਤਾਰ ਜਾਰੀ
ਦਸੂਹਾ ਫਰਵਰੀ (ਨਵਦੀਪ ਗੌਤਮ ) ਦਸੂਹਾ ਵਿਧਾਨਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਰਾਣਾ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਦਸੂਹਾ ਤੇ ਕੈਂਥਾਂ ਵਿਖੇ ਰਵਿੰਦਰ ਸਿੰਘ ਰਵੀ ਸ਼ਿੰਗਾਰੀ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਉਹਨਾਂ ਦੇ ਨਾਲ ਐਡਵੋਕੇਟ ਸੁੱਭ ਸਰੋਚ, ਵਿਵੇਕ ਸਿੰਘ ਰਿੰਕਾ ਨੇ ਵੀ ਵੋਟਰਾਂ ਨੂੰ ਇਸ ਵਾਰ ਭਾਜਪਾ ਦੇ ਹੱਕ ‘ਚ ਵੋਟ ਪਾਉਣ ਅਤੇ ਰਘੁਨਾਥ ਸਿੰਘ ਰਾਣਾ ਦੀ ਜਿੱਤ ਨੂੰ ਯਕੀਨੀ ਬਨਾਉਣ ਦੀ ਅਪੀਲ ਕੀਤੀ। ਰਵਿੰਦਰ ਸਿੰਘ ਰਵੀ ਨੇ ਇਸ ਦੌਰਾਨ ਗਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਵੋਟਰਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ ਇਹ ਸਾਬਿਤ ਕਰਦਾ ਹੈ ਕਿ ਦਸੂਹਾ ਹਲਕੇ 'ਚ ਭਾਜਪਾ ਦੇ ਹੱਕ ਵਿਚ ਪੂਰੀ ਲਹਿਰ ਹੈ ਅਤੇ ਵੋਟਰ ਬੇਸਬਰੀ ਨਾਲ 20 ਫਰਵਰੀ ਦਾ ਇੰਤਜਾਰ ਕਰ ਰਹੇ ਹਨ ਤਾਂ ਜੋ ਰਘੁਨਾਥ ਸਿੰਘ ਰਾਣਾ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ ਜਾ ਸਕੇ। ਉਕਤ ਆਗੂਆਂ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦਸੂਹਾ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਹੋ ਤਾਂ ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਰਾਣਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਪੰਜਾਬ ਵਿਚ ਭਾਜਪਾ ਦੀ ਸਰਕਾਰ ਕਾਇਮ ਕੀਤੀ ਜਾ ਸਕੇ। ਇਸ ਮੌਕੇ ਭਾਰੀ ਗਿਣਤੀ ਵਿਚ ਭਾਜਪਾ ਵਰਕਰ ਤੇ ਮੁਹੱਲਾ ਵਾਸੀ ਹਾਜ਼ਰ ਸਨ।
Comments
Post a Comment