ਕਵਿਤਾ ਮਾਏ ਤੇਰਾ ਭਗਤ ਸਿੰਘ ਜਿੰਨਾ ਰਾਹਾ ਤੇ ਤੁਰਿਆ ਮਾਏ, ਭਗਤ ਸਿੰਘ ਪੁੱਤ ਤੇਰਾ , ਓਨ੍ਹਾਂ ਰਾਹਾਂ ਤੇ ਤੋਰਨ ਲਈ ਚਾਹੀਦਾ ਵੱਡਾ ਜੇਰਾ। ਕੋਈ ਆਮ ਮਾਂ, ਏਹ ਕਰ ਨੀ ਸਕਦੀ, ਪੱਥਰ ਕਲੇਜੇ ਧਰ ਨੀ ਸਕਦੀ। ਤੂੰ ਤਾਂ ਥਾਪੀ ਦੇ ਕੇ ਆਖਿਆ, ਜਾਹ ਮੇਰੇ ਪੁੱਤਰ ਸ਼ੇਰਾ। ਜਿੰਨਾ ਰਾਹਾ ਤੇ ਤੁਰਿਆ ਮਾਏ, ਭਗਤ ਸਿੰਘ ਪੁੱਤ ਤੇਰਾ। ਉਨਾਂ ਰਾਹਾਂ ਤੇ ਤੋਰਨ ਲਈ, ਚਾਹੀਦਾ ਵੱਡਾ ਜੇਰਾ। ਓਹ ਤੁਰਿਆ, ਦੇਸ਼ ਆਜ਼ਾਦ ਕਰਾਉਣ ਲਈ, ਓਹ ਤੁਰਿਆ, ਗਲੋ ਗੁਲਾਮੀ, ਲਾਹੁਣ ਲਈ। ਉਹ ਤੁਰਿਆ, ਲਾੜੀ ਮੌਤ ਵਿਆਉਣ ਲਈ, ਹੱਥੀ ਬੰਨ੍ਹ ਸ਼ਗਨਾਂ ਦਾ ਗਾਨਾ, ਕਿਵੇ ਸਜਾਇਆ ਸੇਹਰਾ। ਜਿਨਾ ਰਾਹਾ ਤੇ ਤੁਰਿਆ ਮਾਏ, ਭਗਤ ਸਿੰਘ ਪੁੱਤ ਤੇਰਾ। ਉਨਾਂ ਰਾਹਾ ਤੇ ਤੋਰਨ ਲਈ ਚਾਹੀਦਾ ਵੱਡਾ ਜੇਰਾ। ਮਾਏ ਤੇਰਾ ਭਗਤ ਸਿੰਘ, ਦੁਨੀਆਂ ਲਈ ਮਿਸਾਲ ਤੇ ਉੱਚਾ ਕਿਰਦਾਰ ਬਣਿਆ, ਮਾਏ ਤੇਰਾ ਭਗਤ ਸਿੰਘ ਇੱਕ ਸੋਚ, ਇਕ ਆਦਰਸ਼ ਇੱਕ ਵੀਚਾਰ ਬਣਿਆ। ਜਦ ਉਹ ਫਾਂਸੀ ਦੇ ਤਖਤੇ 'ਤੇ ਝੂਲ ਕੇ, ਸ਼ਹੀਦੇ ਆਜ਼ਮ ਭਗਤ ਸਿੰਘ ਸਰਦਾਰ ਬਣਿਆ। ਤਦ ਪੂਰਾ ਭਾਰਤ ਤੇਰੇ ਸ਼ਹੀਦ ਪੁੱਤਰ ਦਾ ਪ੍ਰ...