ਪਰਦੇਸਾਂ ਵਿਚ ਵੀ ਖੇਡਾਂ ਨੂੰ ਤਰਜੀਹ ਦਿੰਦਾ ਹੋਇਆ ਇਹ ਪਰਿਵਾਰ ਪਿੰਡ ਝਿੰਗੜ ਕਲਾਂ ਦਾ ਨਾਂ ਰੌਸ਼ਨ ਕਰ ਰਿਹਾ ਹੈ

ਕੈਨੇਡਾ ਵਿੱਚ ਝਿੰਗੜ ਕਲਾਂ ਪਰਿਵਾਰ ਦੀ ਖੇਡਾਂ ਵਿੱਚ ਬੱਲੇ ਬੱਲੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਵਿੱਚ ਬਹੁਤ ਹੀ ਮਸ਼ਹੂਰ ਪਿੰਡ ਝਿੰਗੜ ਕਲਾਂ , ਜਿੱਥੇ ਕੁਲਦੀਪ ਸਿੰਘ ਗਿੱਲ ਦਾ ਜਨਮ ਪਿਤਾ ਸ. ਮੇਹਰ ਸਿੰਘ ਗਿੱਲ ( ਭਲਵਾਨ ) ਤੇ ਮਾਤਾ ਸੁਰਜੀਤ ਕੌਰ ਗਿੱਲ ਜੀ ਦੇ ਘਰ ਹੋਇਆ। ਜਿਥੇ ਮੇਹਰ ਸਿੰਘ ਗਿੱਲ ਇਲਾਕੇ ਦਾ ਇਕ ਤਕੜਾ ਭਲਵਾਨ ਸੀ ਓਥੇ ਹੀ ਕੁਲਦੀਪ ਸਿੰਘ ਗਿੱਲ ਵੀ ਸਕੂਲ / ਕਾਲਜ ਦੀ ਜ਼ਿੰਦਗੀ ਵਿਚ ਇਕ ਤਕੜੇ ਆਲਰਾਊਂਡਰ ਵਜੋਂ ਜਾਣਿਆ ਜਾਂਦਾ ਰਿਹਾ। ਜਿਸ ਨੇ ਸਕੂਲ / ਕਾਲਜ ਵਿੱਚ ਤਕਰੀਬਨ ਹਰ ਖੇਡ ਬਹੁਤ ਹੀ ਵਧੀਆ ਖੇਡੀ। ਫਿਰ ਇਕ ਡੀ.ਪੀ. ਵਜੋਂ ਆਰਮੀ ਸਕੂਲ ਉੱਚੀ ਬੱਸੀ ਵਿੱਚ 5 ਸਾਲ ਨੌਕਰੀ ਕੀਤੀ। ਇੱਥੇ ਪਹਿਲੇ ਸਾਲ ਹੀ ਸਕੂਲ ਪਹਿਲੀ ਵਾਰ ਨੌਰਧਨ ਕਮਾਂਡ ਚੈਂਪੀਅਨਸ਼ਿਪ ਜਿੱਤਿਆ। 5 ਸਾਲ ਦੀ ਨੌਕਰੀ ਦੌਰਾਨ ਬਹੁਤ ਤਕੜੇ ਤਕੜੇ ਖਿਡਾਰੀ ਤਿਆਰ ਕੀਤੇ ਤੇ ਨੌਰਧਨ ਕਮਾਂਡ ਦੇ ਸਾਰੇ ਸਕੂਲਾਂ ਵਿੱਚ ਆਰਮੀ ਸਕੂਲ ਉੱਚੀ ਬਸੀ ਦਾ ਸਿੱਕਾ ਮਨਵਾਇਆ । 1993 ਵਿਚ ਕੈਨੇਡਾ ਜਾ ਕੇ ਵੀ ਖੇਡਾਂ ਦਾ ਜਨੂੰਨ ਦਿਲ ਵਿਚ ਕਾਇਮ ਰੱਖਿਆ। ਕਿਸਮਤ ਨਾਲ ਇਕ ਇੰਟਰਨੈਸ਼ਨਲ ਪਲੇਅਰ ਨਰਿੰਦਰ ਕੌਰ ਨਾਲ ਸ਼ਾਦੀ ਹੋ ਗਈ। ਦੋਵਾਂ ਨੇ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ। ਇਨ੍ਹਾਂ ਦੇ ਦੋ ਬਚੇ ਪੁੱਤਰ ਐੱਸ. ਪੀ. ਗਿੱਲ ਤੇ ਬੇਟੀ ਨਵੀ ਗਿੱਲ ਹਨ । ਬੱਸ ਫਿਰ ਕੀ ਓਨਾ ਦੋਵਾ...