ਐਡਵੋਕੇਟ ਜਸਪ੍ਰੀਤ ਕੌਰ ਨੇ ਐਮਰਜੈਂਸੀ ਕੇਸ ਲਈ ਕੀਤਾ ਖੂਨਦਾਨ

ਸੁਸਾਇਟੀ ਮੈਂਬਰਾਂ ਨੇ ਐਡ. ਜਸਪ੍ਰੀਤ ਕੌਰ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਦਸੂਹਾ ਨਵੰਬਰ (ਨਵਦੀਪ ਗੌਤਮ)ਬਲੱਡ ਡੋਨਰ ਸੋਸਾਇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਿਲ ਹਸਪਤਾਲ ਦਸੂਹਾ ਵਿਚ ਇਕ ਐਮਰਜੈਂਸੀ ਕੇਸ ਵਿੱਚ ਬੀ ਪੋਜ਼ੀਟਿਵ ਬਲੱਡ ਦੀ ਜਰੂਰਤ ਕਿਸੇ ਕਿਡਨੀ ਦੇ ਮਰੀਜ਼ ਲਈ ਪਈ। ਜਿਨ੍ਹਾਂ ਦੀ ਡਾਇਲਸਿਸ ਲਈ ਫ਼੍ਰੇਸ਼ ਖੂਨ ਦੀ ਜਰੂਰਤ ਸੀ। ਉਨ੍ਹਾਂ ਦੱਸਿਆ ਕਿ ਸੁਸਾਇਟੀ (ਬਲੱਡ ਡੋਂਨਰ ਸੁਸਾਇਟੀ ਦਸੂਹਾ) ਦੇ ਦੱਸਣ ਤੇ ਐਡਵੋਕੇਟ ਜਸਪ੍ਰੀਤ ਕੌਰ ਆਪਣਾ ਕੰਮ ਛੱਡ ਕੇ ਸਿਵਿਲ ਹਸਪਤਾਲ ਦੇ ਬਲੱਡ ਬੈਂਕ ਪੁੱਜੇ ਅਤੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਉਪਰੰਤ ਐਡਵੋਕੇਟ ਜਸਪ੍ਰੀਤ ਕੌਰ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਿਸੇ ਤਰ੍ਹਾ ਦੀ ਕੋਈ ਕਮਜੋਰੀ ਨਹੀਂ ਆਉਂਦੀ ਅਤੇ ਸਾਨੂੰ ਸਾਰਿਆਂ ਨੂੰ ਜੋ ਤੰਦਰੁਸਤ ਹਨ ਉਨ੍ਹਾਂ ਨੂੰ ਤਿੰਨ-ਚਾਰ ਮਹੀਨੇ ਦੇ ਅੰਤਰਾਲ ਤੇ ਖ਼ੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਦੇ ਮੈਂਬਰਾਂ ਨੇ ਐਡਵੋਕੇਟ ਜਸਪ੍ਰੀਤ ਕੌਰ ਦੀ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।