Posts

Showing posts from February, 2021

ਗੰਢੇ ਕੱਢਵਾ ਰਿਹੇ ਹਨ ਅੱਖਾਂ ਵਿੱਚੋ 'ਅੱਥਰੂ', ਪੰਜਾਬ ਵਿੱਚ ਡਬਲ ਤੋਂ ਵਧ ਹੋਈ ਕੀਮਤ, ਇਹ ਹੈ ਕਾਰਨ

Image
GNEWSUPDATE ਦੇ ਚੈਨਲ ਨੂੰ ਜ਼ਰੂਰ ਸਬਸਕਰਾਈਬ ਕਰੋ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਸਬਜ਼ੀਆਂ ਦੀ ਕੀਮਤਾਂ ਅਸਮਾਨ ਤੱਕ ਪਹੁੰਚ ਗਈਆਂ ਨੇ ਦਸੂਹਾ 24 ਫ਼ਰਵਰੀ (ਨਵਦੀਪ ਗੌਤਮ)  ਇੱਕ ਪਾਸੇ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਉੱਤੋਂ ਗੰਢੇ ਦੀਆਂ ਕੀਮਤ ਨੇ ਵੀ ਲੋਕਾਂ ਦੇ ਹੰਝੂ ਕੱਢਣੇ ਸ਼ੁਰੂ ਕਰ ਦਿੱਤੇ ਨੇ, ਪੂਰੇ ਦੇਸ਼ ਦੇ ਨਾਲ ਪੰਜਾਬ ਵਿੱਚ ਵੀ ਇਸ ਦੀ ਕੀਮਤ ਡੱਬਲ ਤੋਂ ਵਧ ਹੋ ਗਈ ਹੈ, ਖ਼ਬਰ ਇਹ ਵੀ ਹੈ ਕਿ ਫਿਲਹਾਲ ਗੰਢੇ ਦੀ ਕੀਮਤ ਘੱਟ ਵੀ ਨਹੀਂ ਹੋਣ ਵਾਲੀ ਹੈ ਕਿਉਂਕਿ ਰੱਬੀ ਦੀ ਫ਼ਸਲ ਮਾਰਚ ਵਿੱਚ ਹੀ ਬਾਜ਼ਾਰ ਵਿੱਚ ਆਵੇਗੀ  ਪੰਜਾਬ ਵਿੱਚ ਗੰਢੇ ਦੀ ਕੀਮਤ ਕੁੱਝ ਦਿਨ ਪਹਿਲਾਂ ਪੰਜਾਬ ਵਿੱਚ ਗੰਢੇ ਦੀ ਕੀਮਤ 20 ਰੁਪਏ ਕਿੱਲੋ ਸੀ ਪਰ ਹੁਣ ਇਹ ਵਧ ਕੇ ਤਕਰੀਬਨ 50 ਰੁਪਏ ਪਹੁੰਚ ਗਈ ਹੈ ਜੋ ਕੀ ਡੱਬਲ ਹੈ, ਜਾਣਾਕਾਰਾ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਕੀਮਤ ਹੋਰ ਵਧੇਗੀ,ਇਸ ਦੇ ਪਿੱਛੇ ਵੱਡਾ ਕਾਰਨ ਇਹ ਵੀ ਹੈ ਕਿ ਗੰਢੇ ਦੀ ਕੀਮਤ ਵਧਣ ਦੀ ਵਜ੍ਹਾਂ ਕਰਕੇ ਵਾਪਾਰੀ ਹੁਣ ਵਧ ਤੋਂ ਵਧ ਸਟੋਰੇਜ ਕਰਨਗੇ ਅਤੇ ਇਸ ਦੀ ਕਾਲਾਬਾਜ਼ੀ ਹੋਵੇਗੀ ਸਬਜ਼ੀ ਵੇਚਣ ਵਾਲੇ ਵੀ ਪਰੇਸ਼ਾਨ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਗੰਢਿਆਂ ਦੇ ਰੇਟ ਵਧਣ ਦੇ ਪਿੱਛੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਵੱਡੀ ਵਜ੍ਹਾਂ ਹੈ, ਮੰਡੀਆਂ ਤੱਕ ਸਬਜ਼ੀਆਂ ਪਹੁੰਚਾਉਣ  ਵਾਲੇ ਟਰਾਂਸਪੋਰਟਰਾਂ ਦੇ ਰੇਟ ਵੀ ਵ...

ਨਹੀਂ ਰਹੇ ਸੁਰਾਂ ਦੇ ਸਿਕੰਦਰ ਗਾਇਕ ਸਰਦੂਲ ਸਿਕੰਦਰ

Image
ਪੰਜਾਬੀ ਸੰਗੀਤ ਜਗਤ ਨੂੰ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਸ ਲਿੰਕ ਨੂੰ ਓਪਨ ਕਰ ਕੇ ਦੇ GNEWSUPDATE ਚੈਨਲ ਨੂੰ ਸਬਸਕ੍ਰਾਈਬ ਕਰੋ ਦਸੂਹਾ /ਖੰਨਾ 24 ਫਰਵਰੀ (ਜ਼ੀ ਨਿਊਜ਼ ਅਪਡੇਟ/ਨਵਦੀਪ ਗੌਤਮ )  ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਸਰਦੂਲ ਸਿਕੰਦਰ ਕੋਰੋਨਾ ਵਾਇਰਸ ਤੋਂ ਪੀੜਤ ਸਨ ਅਤੇ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।  ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਨਾਲ-ਨਾਲ ਸਿਹਤ ਸਬੰਧੀ ਹੋਰ ਸਮੱਸਿਆਵਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ , ਪੰਜਾਬੀ ਮਿਊਜ਼ੀਕ ਖ਼ੇਤਰ ਚ "ਬਾਬਾ ਬੋਹੜ" ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ।  ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬੀ ਗਾਇਕੀ ਨੂੰ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਦਿਲਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਸਰਦੂਲ ਸਿਕੰਦਰ ਨੇ ਕਰੀਬ 5 ਸਾਲ ਪਹਿਲਾਂ ਕਿਡਨੀ ਟਰਾਂਸਪਲਾਂਟ ਕਰਵਾਈ ਸੀ। ਸਰਦੂਲ ਸਿਕੰਦਰ ਆਪਣੇ ਪਿੱਛੇ ਪਤਨੀ ਗਾਇਕਾ ਅਮਰ ਨੂਰੀ ਦੋ ਬੇਟੇ ਸਾਰੰਮ ਤੇ ਅਲ ਆਲਾਪ ਨੂੰ ਛੱਡ ਗਏ ਹਨ ।

ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਨੇ ਮੁੱਖ ਮੰਤਰੀ ਤੇ ਵਿਭਾਗ ਦੀ ਮੰਤਰੀ ਦੇ ਨਾਂ ਭੇਜੇ ਮੰਗ ਪੱਤਰ

Image
ਇਸ ਲਿੰਕ ਨੂੰ ਓਪਨ ਕਰ ਕੇ GNEWSUPDATE ਦੇ ਚੈਨਲ ਨੂੰ ਸਬਸਕ੍ਰਾਈਬ ਕਰ 4 ਮਾਰਚ ਨੂੰ ਚੰਡੀਗਡ਼੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ -ਜਸਬੀਰ ਕੌਰ  ਦਸੂਹਾ 23  ਫ਼ਰਵਰੀ (ਨਵਦੀਪ ਗੌਤਮ)  ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਦਸੂਹਾ ਵੱਲੋਂ  ਬਲਾਕ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਦੇ ਨਾਂ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ ਹਨ । ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਪੰਜਾਬ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸਰਕਾਰ ਦੇ ਖ਼ਿਲਾਫ਼ ਸ਼ੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ 4 ਮਾਰਚ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।  ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਵਾਪਸ ਭੇਜੇ ਜਾਣ । ਆਂਗਣਵਾੜੀ ਵਰਕਰਾਂ ਤ...

ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ, ਵਾਪਰਿਆ ਹਾਦਸਾ, ਹੋਏ ਜ਼ਖ਼ਮੀ

Image
GNEWSUPDATE ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਟਾਂਡਾ ਉੜਮੁੜ (ਨਵਦੀਪ ਗੌਤਮ ): ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਜਾ ਰਹੇ ਕਾਰ ਸਵਾਰ ਲੋਕ ਹਾਈਵੇ ‘ਤੇ ਨੂਰ ਢਾਬਾ ਕੁਰਾਲਾ ਨਜ਼ਦੀਕ ਸਵੇਰੇ ਤੜਕੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ‘ਚ ਉਕਤ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ। ਇਸ ਟੱਕਰ ‘ਚ ਅਰਮਿੰਦਰ ਪੁੱਤਰ ਕਾਹੀ ਰਾਮ ਵਾਸੀ ਪਟਨਾ, ਰੁਪੇਸ਼ ਪੁੱਤਰ ਨਰਾਇਣ ਝਾਰਖੰਡ, ਸ਼ਾਮ ਪੁੱਤਰ ਸ਼ੰਕਰ ਪ੍ਰਸਾਦ ਵਾਸੀ ਦਿੱਲੀ, ਪ੍ਰਦੁਮਨ ਪੁੱਤਰ ਆਸ਼ੂਤੋਸ਼ ਵਾਸੀ ਝਾਰਖੰਡ ਜਖ਼ਮੀ ਹੋ ਗਏ ਜਦਕਿ ਅਸਾਮ ਵਾਸੀ ਕੁੜੀ ਦੇ ਮਾਮੂਲੀ ਸੱਟਾਂ ਲੱਗ ਗਈਆਂ। ਹਾਦਸੇ ‘ਚ ਹੋਏ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ‘ਤੇ ਪੁੱਜੇ ਥਾਣੇਦਾਰ ਪਰਮਿੰਦਰ ਸਿੰਘ ਦੀ ਟੀਮ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਚੋਣ ਕਮਿਸ਼ਨ ਵੱਲੋਂ ਕੁੱਝ ਬੂਥਾਂ ’ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ

Image
ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ਨੂੰ ਓਪਨ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਡੀਗੜ੍ਹ, 15 ਫਰਵਰੀ, (ਨਵਦੀਪ ਗੌਤਮ )- ਰਾਜ ਚੋਣ ਕਮਿਸਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਸਲ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਰਾਜ ਚੋਣ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਦੇ ਪਾਤੜਾਂ ਦੇ ਰਿਟਰਨਿੰਗ ਅਫਸਰ ਵੱਲੋਂ ਵਾਰਡ ਨੰਬਰ 8 ਦੇ ਬੂਥ ਨੰਬਰ 11 ਵਿੱਚ ਵੋਟਾਂ ਦੌਰਾਨ ਈ.ਵੀ.ਐਮ ਨੂੰ ਨੁਕਸਾਨ ਪਹੁੰਚਾਉਣ  ਸਬੰਧੀ ਸੂਚਨਾ ਭੇਜੀ ਗਈ ਸੀ। ਇਸੇ ਤਰ੍ਹਾਂ ਪਟਿਆਲਾ ਜਿਲ੍ਹੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਵੀ ਸਮਾਣਾ ਦੇ ਵਾਰਡ ਨੰਬਰ 11 ਦੇ ਬੂਥ ਨੰਬਰ 22 ਤੇ 23 ਵਿੱਚ ਈ.ਵੀ.ਐਮ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਇਸਤੇ ਤੁਰੰਤ ਕਾਰਵਾਈ ਕਰਦਿਆਂ ਕਮਿਸਨ ਵਲੋਂ ਇਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੈਕਸਨ ਕਮਿਸਨ ਐਕਟ, 1994 ਦੀ ਧਾਰਾ 59(2)(ਏ) ਅਧੀਨ ਇਨਾਂ ਤਿੰਨਾਂ ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਬੁਲਾਰੇ ਨੇ ਦੱਸਿਆ ਕਿ ਇਨਾਂ ਤਿੰਨਾਂ ਬੂਥਾਂ ਤੇ ਹੁਣ ਮਿਤੀ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।

ਮਜ਼ਦੂਰ ਆਗੂ ਨੌਦੀਪ ਕੌਰ ਦੀ ਬਿਨਾਂ ਸ਼ਰਤ ਰਿਹਾਈ ਲਈ ਪੂਰੇ ਪੰਜਾਬ 'ਚ ਖੱਟੜ ਤੇ ਮੋਦੀ ਦੀਆਂ ਅਰਥੀਆਂ ਸਾੜ ਮੁਜ਼ਾਹਰੇ ਕੀਤੇ

Image
ਇਸ ਖ਼ਬਰ ਦੀ ਵੀਡੀਓ ਯੂ ਟਿਊਬ ਤੇ ਦੇਖਣ ਲਈ ਇਸ ਲਿੰਕ ਨੂੰ ਓਪਨ ਕਰੋ ਨੋਦੀਪ ਕੋਰ ਨੂੰ  ਗਿਰਫ਼ਤਾਰ ਕਰਨਾ ਦੇਸ ਦੀ ਜਮਹੂਰੀਅਤ ਤੇ ਧੱਬਾ - ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਦਸੂਹਾ 12ਫਰਵਰੀ(ਨਵਦੀਪ ਗੌਤਮ)ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਭਾਜਪਾ ਦੀ ਹਰਿਆਣਾ ਸਰਕਾਰ ਖ਼ਿਲਾਫ਼  12 ਜਨਵਰੀ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਆਗੂ ਨੌਦੀਪ ਨੂੰ ਬਿਨਾ ਸ਼ਰਤ ਰਿਹਾ ਕਰਨ ਦੀ ਮੰਗ ਲਈ ਪੰਜਾਬ ਦੇ ਜਿਲ੍ਹਾ ਮਾਨਸਾ,ਬਠਿੰਡਾ,ਬਰਨਾਲਾ,ਸੰਗਰੂਰ,ਫਿ ਰੋਜਪੁਰ,ਫਰੀਦਕੋਟ,ਮੋਗਾ,ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡਾਂ ਅੰਦਰ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਅਰਥੀਆਂ ਸਾੜੀਆਂ ਗਈਆ। ਇਸ ਤਹਿਤ ਦਸੂਹਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਸੀਖਾਂ ਖੋਸਲਾ ਦੀ ਸਾਂਝੀ ਪ੍ਰਧਾਨਗੀ ਹੇਠ ਨੌਦੀਪ ਕੋਰ ਦੀ ਰਿਹਾਈ ਨੂੰ ਲੈ ਕਿ ਹਾਜੀਪੁਰ ਚੋੰਕ ਤੋਂ ਲੈ ਕੇ ਐਸ.ਡੀ. ਐਮ. ਚੋਂਕ ਤੱਕ ਰੋਸ ਮਾਰਚ ਕੀਤਾ ਗਿਆ ਤੇ ਮੋਦੀ ਸਰਕਾਰ ਅਤੇ ਖਟੜਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਇਹ ਮੰਗ ਕੀਤੀ ਗਈ ਕਿ ਮਜ਼ਦੂਰ ਅਤੇ ਗਰੀਬ ਪਰਿਵਾਰ ਦੀ ਲੜਕੀ ਨੂੰ ਫੌਰੀ ਰਿਹਾਅ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਨੋਦੀਪ ਕੋਰ ਨੂੰ  ਗਿਰਫ਼ਤਾਰ ਕਰਨਾ ਦੇਸ ਦੀ ਜਮਹੂਰੀਅਤ ਤੇ ਧੱਬਾ ਹੈ। ਅਸੀਂ ਇਸ ਤਰ੍ਹਾਂ ਦੀਆਂ ਗਿਰਫ਼ਤਾਰੀਆਂ ਦਾ ਸਖਤ ਵਿਰੋਧ ਕ...

ਮੈਡੀਕਲ ਸਟੋਰ ਤੇ ਚੋਰਾਂ ਵੱਲੋਂ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼

Image
ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ਨੂੰ ਓਪਨ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦਸੂਹਾ 12 ਫਰਵਰੀ (ਨਵਦੀਪ ਗੌਤਮ)ਦਸੂਹਾ ਦੇ ਪਿੰਡ ਝਿੰਗੜ ਕਲਾਂ ਵਿਖੇ ਏ.ਵਨ. ਮੈਡੀਕਲ ਸਟੋਰ ਤੇ  ਬੀਤੀ ਰਾਤ ਚੋਰਾਂ ਵੱਲੋਂ ਸਟੋਰ ਦੇ ਸ਼ਟਰ ਦੇ ਤਾਲੇ ਤੋਡ਼ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।    ਇਸ ਦੀ ਜਾਣਕਾਰੀ ਦਿੰਦਿਆਂ ਮੈਡੀਕਲ ਸਟੋਰ ਦੇ ਮਾਲਕ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ  ਉਹ 11 ਫਰਵਰੀ ਨੂੰ ਰਾਤ ਦੁਕਾਨ ਬੰਦ ਕਰਕੇ ਗਿਆ ਅਤੇ ਜਦੋਂ 12 ਫਰਵਰੀ ਨੂੰ ਸਵੇਰੇ  ਸਟੋਰ ਤੇ ਆਇਆ ਤਾਂ ਦੇਖਿਆ ਕਿ  ਸ਼ਟਰ ਦੇ ਤਾਲੇ ਚੋਰਾਂ ਵੱਲੋਂ  ਤੋੜਨ ਦੀ ਕੋਸ਼ਿਸ਼ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਟੋਰ ਤੇ  ਕੋਈ ਨੁਕਸਾਨ ਨਹੀਂ ਹੋਇਆ।  ਇਸ ਸਬੰਧੀ ਦਸੂਹਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ।

ਜਲੰਧਰ ’ਚ ਵੱਡਾ ਹਾਦਸਾ, ਧੁੰਦ ’ਚ ਹਾਈਵੇ ’ਤੇ ਟਕਰਾਏ 17 ਵਾਹਨ, ਮੋਟਰਸਾਈਕਲ ਸਵਾਰ ਦੀ ਮੌਤ

Image
https://youtu.be/EfJ4D67JFqk ਜਲੰਧਰ,   11 ਫਰਵਰੀ, (ਨਵਦੀਪ ਗੌਤਮ )- ਇੱਥੇ ਪਿੰਡ ਖੈਰਾ ਦੇ ਕੋਲ ਸਵੇੇਰੇ 10 ਵਜੇ ਧੁੰਦ ’ਚ ਵੱਡਾ ਹਾਦਸਾ ਹੋ ਗਿਆ। ਹਾਈਵੇ ’ਤੇ ਇਕ ਤੋਂ ਬਾਅਦ ਇਕ 17 ਵਾਹਨ ਇਕ-ਦੂਜੇ ਨਾਲ ਟਕਰਾਅ ਗਏ। ਇਸ ’ਚ ਕਾਰ, ਛੋਟਾ ਹਾਥੀ ਤੇ ਟਰੱਕ ਸ਼ਾਮਲ ਹਨ। ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਚਾਰ ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਦੀ ਹਾਲਤ ਗੰਭੀਰ ਹੈ। ਘਟਨਾ ਗੋਰਾਇਆ ਤੇ ਫਿਲੌਰ ਵਿਚਕਾਰ ਹੋਈ ਹੈ। ਫ਼ਿਲਹਾਲ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਮਰਨ ਵਾਲਿਆਂ ਦੀ ਅਜੇ ਤਕ ਕੋਈ ਪਛਾਣ ਨਹੀਂ ਹੋਈ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਸਿਵਿਲ ਹਸਪਤਾਲ ਫਿਲੌਰ ’ਚ ਰੱਖਿਆ ਗਿਆ ਹੈ। ਥਾਣਾ ਫਿਲੌਰ ਦੇ ਏਐੱਨਆਈ ਰਾਜ ਕੁਮਾਰ ਨੇ ਦੱਸਿਆ ਕਿ ਸਥਾਨਿਕ ਵੇਰਕਾ ਬਾਰ ਦੇ ਕੋਲ ਇਕ ਟਿਪਰ ਅੱਗੇ ਜਾ ਰਹੇ ਦੋ ਟਿਪਰਾਂ ’ਚ ਟਕਰਾਅ ਹੋ ਗਿਆ। ਇਸ ਤੋਂ ਬਾਅਦ ਛੋਟਾ ਹਾਥੀ ਅੱਗੇ ਜਾ ਰਹੀ ਕਾਰ ਨਾਲ ਟਕਰਾਅ ਗਿਆ। ਫਿਰ ਇਕ ਤੋਂ ਬਾਅਦ 17 ਵਾਹਨਾਂ ਨਾਲ ਟਕਰਾਅ ਗਏ। ਸੀਐੱਮਸੀ ਲੁਧਿਆਣਾ ਦੇ ਮੈਡੀਕਲ ਸਟੂਡੈਂਟ ਖੁਸ਼ਵਿੰਦਰ ਰਾਜ ਨੇ ਦੱਸਿਆ ਕਿ ਉਹ ਪੇਪਰ ਦੇਣ ਜਾ ਰਹੇ ਸੀ। ਰਸਤੇ ’ਚ ਉਨ੍ਹਾਂ ਦੀ ਕਾਰ ਨਾਲ ਛੋਟਾ ਹਾਥੀ ਟਕਰਾਅ ਗਿਆ। ਇਸ ਦੌਰਾਨ ਪਿੰਡ ਖੈਰਾ ਤੋਂ ਫਿਲੌਰ ਤਕ ਕਈ ਟੈਂਪੂ ਟ੍ਰੈਵਲ, ਟਰੱਕ ਤੇ ਹੋਰ ਵਾਹਨ ਇਕ-ਦੂਸਰੇ ਨਾਲ ਟਕਰਾਅ ਗਏ।

कल सुबह पेट्रोल और डीज़ल की बड़ रही कीमतों के खिलाफ केंद्र सरकार के विरोध में दसूहा में धरना लगाया जाएगा

दसूहा 10 फरवरी  (नवदीप गौतम)कांग्रेस पार्टी के और से सुबह 10:30 बजे पेट्रोल और डीज़ल की बड़ रही कीमतों के खिलाफ केंद्र सरकार के विरोध में प्रीत मार्केट नज़दीक बलगन चौंक दसूहा में धरना लगाया जाएगा ।जिसमे हल्का विधायक दसूहा अरुण डोगरा भी शामिल होंगे।

ਮੁੰਬਈ ਦੇ ਵਰਸੋਵਾ ਸ਼ਹਿਰ ‘ਚ ਗੈਸ ਸਿਲੰਡਰ ਦੇ ਗੋਦਾਮ ‘ਚ ਲੱਗੀ ਅੱਗ

Image
ਮੁੰਬਈ(ਨਵਦੀਪ ਗੌਤਮ ) : ਮੁੰਬਈ ਦੇ ਵਰਸੋਵਾ ਸ਼ਹਿਰ ਵਿਚ ਗੈਸ ਸਿਲੰਡਰ ਦੇ ਗੋਦਾਮ ਵਿਚ ਅੱਗ ਲੱਗ ਗਈ। ਸਿਲੰਡਰ ਨੂੰ ਅੱਗ ਲੱਗਣ ਕਾਰਨ ਇਕ ਤੋਂ ਬਾਅਦ ਇਕ ਸਿਲੰਡਰ ਫਟ ਰਹੇ ਹਨ। ਹਾਦਸੇ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਸਵੇਰੇ ਐਲਪੀਜੀ ਸਿਲੰਡਰ ਦੇ ਗੋਦਾਮ ਵਿੱਚ ਅੱਗ ਲੱਗੀ। ਕੁਝ ਸਮੇਂ ਬਾਅਦ ਅੱਗ ਫੈਲ ਗਈ ਅਤੇ ਸਾਰਾ ਗੋਦਾਮ ਅੱਗ ਦੀਆਂ ਲਪਟਾਂ ਵਿੱਚ ਡੁੱਬ ਗਿਆ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਕਪੂਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਾਇਰਮੈਨ ਮੌਕੇ ‘ਤੇ ਪਹੁੰਚ ਗਏ ਅਤੇ ਅੱਗ’ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਦਾਮ ਦੇ ਬਿਲਕੁਲ ਅਗਲੇ ਪਾਸੇ ਇਕ ਸਕੂਲ ਅਤੇ ਇਕ ਹਸਪਤਾਲ ਹੈ।

 ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ (ਕੇ.ਪੀ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Image
  ਦ ਸੂਹਾ 04 ਫਰਵਰੀ (ਨਵਦੀਪ ਗੌਤਮ   ) ਦਸੂਹਾ ਦੇ ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ (ਕੇ.ਪੀ)  ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ।ਜਿਸ ਤੇ  ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ। ਜਿਸ ਨਾਲ ਕੁਲਵਿੰਦਰ ਸਿੰਘ (ਕੇ.ਪੀ) ਦੀ ਜਿੱਤ ਯਕੀਨੀ ਬਣਦੀ ਜਾ ਰਹੀ ਹੈ।  ਲੋਕਾਂ ਨੇ ਕਿਹਾ ਕਿ ਕੁਲਵਿੰਦਰ ਸਿੰਘ (ਕੇ.ਪੀ) ਪੜ੍ਹੇ ਲਿਖੇ, ਇਮਾਨਦਾਰ ਤੇ ਸੂਝਵਾਨ ਵਿਅਕਤੀ ਹਨ ਤੇ ਹਰ ਵੇਲੇ ਲੋਕਾਂ ਦੇ ਕੰਮ ਆਉਂਦੇ ਹਨ । GNEWSUPDATE ਤਾਜ਼ੀਆਂ ਤੇ ਨਵੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ਨੂੰ ਓਪਨ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ

ਦਸੂਹਾ ਵਿਖੇ 20ਵਾਂ ਮਹਾਨ ਕੀਰਤਨ ਦਰਬਾਰ 7 ਨੂੰ

Image
  GNEWSUPDATE ਦੇ ਚੈਨਲ ਨੂੰ ਹੋਣੇ ਸਬਸਕ੍ਰਾਈਬ ਕਰੋ ਦਸੂਹਾ 04 ਫ਼ਰਵਰੀ (ਨਵਦੀਪ ਗੌਤਮ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਦਸੂਹਾ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 20ਵਾਂ ਮਹਾਨ ਕੀਰਤਨ ਦਰਬਾਰ 7 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ ।  ਇਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਕੀਰਤਨ ਦਰਬਾਰ ਵਿਚ ਗਿਆਨੀ ਪਿੰਦਰਪਾਲ ਸਿੰਘ ਕਥਾ ਵਾਚਕ ਲੁਧਿਆਣੇ ਵਾਲੇ , ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ  ਅੰਮ੍ਰਿਤਸਰ , ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਦਸੂਹਾ, ਭਾਈ ਗਗਨਦੀਪ ਸਿੰਘ ਦਸੂਹਾ ਵਾਲੇ , ਭਾਈ ਜਸਵਿੰਦਰ ਸਿੰਘ ਭੂਸ਼ਾਂ ਦਸੂਹਾ ਵਾਲੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਨਗੇ। ਉਨ੍ਹਾਂ ਨੇ ਸਮੂਹ ਸੰਗਤ ਨੂੰ ਕੀਰਤਨ ਦਰਬਾਰ ਵਿਚ ਪਹੁੰਚਣ ਦੀ ਅਪੀਲ ਕੀਤ...

 ਕਾਂਗਰਸ ਦੇ ਭੁੱਲਾ ਸਿੰਘ ਰਾਣਾ ਨੇ ਵਾਰਡ ਨੰਬਰ 6 ਤੋਂ ਕੀਤੇ ਕਾਗਜ਼ ਦਾਖਲ

Image
   ਭੁੱਲਾ ਸਿੰਘ ਰਾਣਾ ਨੂੰ ਮਿਲ ਰਿਹਾ ਹੈ ਭਾਰੀ ਸਮਰਥਨ ਤੈ ਜਿੱਤ ਯਕੀਨੀ :- ਵਾਰਡ ਵਾਸੀ     ਦਸੂਹਾ 02 ਫ਼ਰਵਰੀ (ਨਵਦੀਪ ਗੌਤਮ) ਦਸੂਹਾ ਤੋਂ ਵਾਰਡ ਨੰਬਰ 6 ਤੋਂ  ਕਾਂਗਰਸ ਦੇ ਉਮੀਦਵਾਰ ਭੁੱਲਾ ਸਿੰਘ ਰਾਣਾ ਨੇ ਐਸ.ਡੀ.ਐਮ ਦਫ਼ਤਰ ਦਸੂਹਾ ਵਿਖੇ ਨਾਮਜ਼ਦਗੀ   ਕਾਗਜ਼ ਦਾਖ਼ਲ ਕਰਵਾਏ । ਇਸ ਮੌਕੇ ਉਨ੍ਹਾਂ ਦੇ ਨਾਲ ਪਰਮਿੰਦਰ ਬਿੱਟੂ, ਨਰਿੰਦਰ ਪਿੰਕੀ ਠੇਕੇਦਾਰ, ਭੁਪਿੰਦਰ ਰੰਜਨ, ਸੁਖਵਿੰਦਰ ਸਿੰਘ ਪੱਪੂ, ਰਾਜਨ ਮੇਅਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਯੂ ਟਿਊਬ ਤੇ ਪੂਰੇ ਦੇਸ਼-ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜ਼ਿਕਰਯੋਗ ਹੈ ਕਿ ਭੁੱਲਾ ਸਿੰਘ ਰਾਣਾ ਵੱਲੋਂ ਆਪਣੇ ਵਾਰਡ ਵਿਚ ਸਰਗਰਮੀ ਹੋਰ ਤੇਜ਼ ਕੀਤੀ ਗਈ।ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਮੌਕੇ ਲੋਕਾਂ ਨੇ ਕਿਹਾ ਕਿ ਭੁੱਲਾ ਸਿੰਘ ਰਾਣਾ ਇੱਕ ਪੜ੍ਹੇ ਲਿਖੇ ਸੂਝਵਾਨ ਈਮਾਨਦਾਰ ਮਿਹਨਤੀ ਅਤੇ ਹਰ ਸਮੇਂ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਹਨ , ਲੋਕਾਂ ਦਾ ਕਹਿਣਾ ਹੈ ਕਿ ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਭੁੱਲਾ ਸਿੰਘ ਰਾਣਾ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ  ।