ਪਿੰਡ ਝਿੰਗੜ ਕਲਾਂ ਦੀ ਗਰਾਊਂਡ ਦਾ ਸਵੇਰ/ਸ਼ਾਮ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ

ਗਰਾਊਂਡ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਜਨਮ ਦਿੱਤਾ-ਮੇਸ਼ਾ,ਲਾਡੀ ਦਸੂਹਾ 29 ਜੂਨ (ਨਵਦੀਪ ਗੌਤਮ) ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਦੇ ਨਜ਼ਦੀਕ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਸ੍ਰੀ ਗਰਨਾ ਸਾਹਿਬ ਦੇ ਲਹਿੰਦੇ ਪਾਸੇ ਪਿੰਡ ਝਿੰਗੜ ਕਲਾਂ ਦੀ ਗਰਾਊਂਡ ਦਾ ਸਵੇਰ ਨੂੰ ਨਜ਼ਾਰਾ ਵੇਖਣਯੋਗ ਹੁੰਦਾ ਹੈ । ਜਿੱਥੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਫੁਟਬਾਲ ਗਰਾਊਂਡ ਵਿਚ ਖਿਡਾਰੀ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਪਿੰਡ ਨੂੰ ਫੁਟਬਾਲ ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਗਰਾਊਂਡ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਵਿੱਚੋਂ ਹੀ ਇੱਕ ਨੈਸ਼ਨਲ ਖਿਡਾਰੀ ਰਮੇਸ਼ ਕੁਮਾਰ (ਮੇਸ਼ਾ) ਜੋ ਬਿਨਾਂ ਕਿਸੇ ਸੁਆਰਥ ਦੇ ਸਵੇਰੇ 4:30 ਵਜੇ ਗਰਾਊਂਡ ਵਿਚ ਫੁੱਟਬਾਲ ਖਿਡਾਰੀਆਂ ਨੂੰ ਟਰੇਨਿੰਗ ਦੇਣੀ ਸ਼ੁਰੂ ਕਰ ਦਿੰਦਾ ਹੈ। ਜਦੋਂ ਇਸ ਸੰਬੰਧੀ ਰਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਸ ਉਪਰਾਲੇ ਵਿੱਚ ਉਸ ਦਾ ਵੱਡਾ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਕਨੇਡਾ, ਮਨਵੀਰ ਸਿੰਘ ਯੂ ਐਸ ਏ, ਲੱਕੀ, ਹਾਮਾ ਅਤੇ ਅਵਤਾਰ ਸਿੰਘ ਧਾਮੀ ਉਹਨਾਂ ਦੀ ਪਰ ਜ਼ੋਰ ਮੱਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀ ਗਰਾਊਂਡ ਵਿੱਚ ਦੋ ਗਰੁੱਪ ਪ੍ਰਕੈਟਿਸ ਕਰਦੇ ਹਨ ਜਿਨ੍ਹਾਂ ਵਿੱਚ ਅੰਡਰ 10 ਅਤੇ ਅੰਡਰ 17 ਟੀਮ ਹੈ , ਇਨ੍ਹਾਂ ਗਰੁੱਪਾਂ ਵਿੱਚ 20-20 ਬੱਚੇ ਪ੍ਰ...