ਪਿੰਡ ਝਿੰਗੜ ਕਲਾਂ ਦੇ ਨੌਜਵਾਨਾਂ ਮਨਾਇਆ ਹੋਲੀ ਦਾ ਤਿਉਹਾਰ
ਦਸੂਹਾ ਮਾਰਚ ( ਨਵਦੀਪ ਗੌਤਮ ) ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹੀ ਦਸੂਹਾ ਦੇ ਪਿੰਡ ਝਿੰਗੜ ਕਲਾਂ ਦੇ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਇੱਕ ਦੂਜੇ ਦੇ ਰੰਗ ਲਗਾ ਕੇ ਹੋਲੀ ਮਨਾਈ ਗਈ । ਇਸ ਮੌਕੇ ਝਿੰਗੜਕਲਾਂ ਸਪੋਰਟਸ ਕਲੱਬ ਦੇ ਕੋਚ ਹਰਜਿੰਦਰ ਸਿੰਘ ਬੱਬੀ ਗਿੱਲ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੇਸ਼ ਵਿਚ ਪਿਛਲੇ ਦੋ ਸਾਲਾਂ ਤੋਂ ਹੋਲੀ ਦਾ ਰੰਗ ਨਹੀਂ ਚੜ੍ਹ ਰਿਹਾ ਸੀ ਪਰ ਇਸ ਸਾਲ ਨਾ ਸਿਰਫ਼ ਖੂਬ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਨਾਲ ਸਮੂਹ ਦੇਸ਼ ਵਾਸੀਆਂ ਵਿੱਚ ਹੋਲੀ ਦੇ ਇਸ ਤਿਉਹਾਰ ਸੰਬੰਧੀ ਖੁਸ਼ੀ ਪਾਈ ਜਾ ਰਹੀ ਹੈ।